ਭਰਾ ਦੇ ਵਿਛੋੜੇ ’ਚ ਭੈਣ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਦਿੱਤੀ ਜਾਨ, ਅਨਾਥ ਸਨ ਦੋਵੇਂ

ਏਜੰਸੀ

ਖ਼ਬਰਾਂ, ਪੰਜਾਬ

ਫਿਲਹਾਲ ਕਾਰਨਾਂ ਦਾ ਪਤਾ ਨਾਲ ਲੱਗਣ ’ਤੇ ਪੋਸਟਮਾਰਟਮ ਕਰਵਾ ਕੇ ਕਾਰਵਾਈ ਕੀਤੀ ਗਈ ਹੈ।

photo

 

ਜਲੰਧਰ- ਥਾਣਾ ਸਦਰ ਅਧੀਨ ਪੈਂਦੇ ਅਮਰ ਨਗਰ ’ਚ ਬੀਤੇ ਦਿਨ ਇਕ ਲੜਕੇ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਇਸ ਦੁੱਖ ’ਚ ਅਗਲੇ ਦਿਨ ਭੈਣ ਨੇ ਵੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਦੋਵੇਂ ਭੈਣ-ਭਰਾ ਅਨਾਥ ਸਨ। ਕੁੱਝ ਸਮਾਂ ਪਹਿਲਾ ਦੋਵਾਂ ਦੇ ਮਾਪਿਆਂ ਦੀ ਮੌਤ ਹੋ ਗਈ ਸੀ।

ਕਿਹਾ ਜਾ ਰਿਹਾ ਹੈ ਕਿ ਇਕ ਦਿਨ ਪਹਿਲਾਂ ਭਰਾ ਨੇ ਕਿਸੇ ਨਿੱਜੀ ਕਾਰਨਾਂ ਕਰ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਉਸ ਦੇ ਵਿਯੋਗ ’ਚ ਅਗਲੇ ਦਿਨ ਉਸ ਦੀ ਵੱਡੀ ਭੈਣ ਨੇ ਵੀ ਜ਼ਹਿਰੀਲਾ ਪਦਾਰਥ ਨਿਗਲ ਲਿਆ । ਇਸ ਕਾਰਨ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸਸਕਾਰ ਕੀਤਾ। 

ਥਾਣਾ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਭਰਾ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ ਤੇ ਅਗਲੇ ਹੀ ਦਿਨ ਭੈਣ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ। 

ਫਿਲਹਾਲ ਕਾਰਨਾਂ ਦਾ ਪਤਾ ਨਾਲ ਲੱਗਣ ’ਤੇ ਪੋਸਟਮਾਰਟਮ ਕਰਵਾ ਕੇ ਕਾਰਵਾਈ ਕੀਤੀ ਗਈ ਹੈ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮ੍ਰਿਤਕਾ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਬਿਲਕੁਲ ਚੁੱਪ ਰਹਿੰਦੀ ਸੀ। ਅਸਲੀ ਵੱਡੇ ਭਰਾ ਨੇ ਵੀ ਉਸ ਨਾਲੋਂ ਨਾਤਾ ਤੋੜ ਲਿਆ ਤੇ ਪਰਿਵਾਰ ਨਾਲੋਂ ਵੱਖ ਰਹਿੰਦਾ ਸੀ। ਭਰਾ ਦੀ ਮੌਤ ਤੋਂ ਬਾਅਦ ਕਾਫੀ ਸਦਮੇ ’ਚ ਰਹਿਣ ਕਾਰਨ ਮੋਨਿਕਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਮੌਤ ਨੂੰ ਗਲੇ ਲਗਾ ਲਿਆ।