ਸੜਕ ਹਾਦਸੇ ਵਿਚ ਚਾਚੇ-ਭਤੀਜੇ ਦੀ ਮੌਤ, ਮਾਂ-ਭਰਜਾਈ ਗੰਭੀਰ ਜ਼ਖ਼ਮੀ
ਘੋੜੇ ਟਰਾਲੇ ਨਾਲ ਮੋਟਰਸਾਈਕਲ ਦੇ ਟਕਰਾਉਣ ਨਾਲ ਵਾਪਰਿਆ ਹਾਦਸਾ
ਬਨੂੜ (ਅਵਤਾਰ ਸਿੰਘ) : ਬਨੂੜ-ਰਾਜਪੁਰਾ ਕੌਮੀ ਮਾਰਗ ਤੇ ਪੈਂਦੇ ਪਿੰਡ ਜੰਗਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਚਾਚੇ-ਭਤੀਜੇ ਦੀ ਮੌਤ ਹੋ ਗਈ, ਜਦਕਿ ਮਾਂ ਤੇ ਭਰਜਾਈ ਗੰਭੀਰ ਜ਼ਖਮੀ ਹੋ ਗਈ। ਦੋਵੇਂ ਜ਼ਖਮੀ ਇਕ ਪ੍ਰਾਇਵੇਟ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ : BSF ਨੇ ਪਾਕਿ ਦੀ ਨਾਪਾਕ ਹਰਕਤ ਕੀਤੀ ਨਾਕਾਮ, ਅਟਾਰੀ ਬਾਰਡਰ 'ਤੇ ਹੇਠਾਂ ਸੁੱਟਿਆ ਪਾਕਿ ਵੱਲੋਂ ਭੇਜਿਆ ਡਰੋਨ
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਕਰੀਬ ਦੁਪਹਿਰ ਤਿੰਨ ਵਜੇ ਵਾਪਰਿਆ, ਜਦੋ ਮੋਟਰਸਾਈਕਲ ਤੇ ਸਵਾਰ ਪਿੰਡ ਜੰਡੋਲੀ (ਰਾਜਪੁਰਾ) ਦੇ 41 ਸਾਲਾਂ ਵਸਨੀਕ ਹਰਨੇਕ ਸਿੰਘ, ਉਸ ਦੀ ਮਾਤਾ ਮਾਇਆ ਕੌਰ, 9 ਸਾਲਾਂ ਭਤੀਜਾ ਫ਼ਤਿਹ ਸਿੰਘ ਪੁੱਤਰ ਦੀਦਾਰ ਸਿੰਘ ਤੇ 38 ਸਾਲਾਂ ਭਰਜਾਈ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਬਨੂੜ ਨੇੜਲੇ ਕਿਸੇ ਪਿੰਡ ਤੋਂ ਭੋਗ ਚੋਂ ਸ਼ਾਮਲ ਹੋ ਕੇ ਅਪਣੇ ਪਿੰਡ ਵਲ ਨੂੰ ਜਾ ਰਹੇ ਸਨ ਕਿ ਅਚਾਨਕ ਸੜਕ ਕਿਨਾਰੇ ਖੜੇ ਘੋੜਾ ਟਰਾਲੇ ਨਾਲ ਮੋਟਰਸਾਈਕਲ ਟਕਰਾ ਗਿਆ। ਟੱਕਰ ਐਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਸਾਰੇ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਚਾਚੇ ਤੇ ਭਤੀਜੇ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਜਦਕਿ ਦੋਵੇਂ ਸੱਸ-ਨੂੰਹ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਨਾਜਾਇਜ਼ ਮਾਈਨਿੰਗ ਸਬੰਧੀ ਹਾਈਕੋਰਟ 'ਚ ਸੁਣਵਾਈ, ਇੱਕ ਸਾਲ ਵਿੱਚ 577 ਕੇਸ ਦਰਜ
ਇਸ ਮਾਮਲੇ ਬਾਰੇ ਜਾਂਚ ਅਧਿਕਾਰੀ ਜਸਵਿੰਦਰਪਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਲਾਸ਼ਾਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿਚ ਭੇਜ ਦਿਤਾ ਹੈ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।