Fatehgarh Sahib news : ਹਰਿਆਣਾ 'ਚ ਬਰਾਮਦ ਹੋਈ ਵਪਾਰੀ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Fatehgarh Sahib news : ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ 'ਚ ਡਿੱਗੀ ਸੀ ਕਾਰ

ਸੰਤੋਸ਼ ਕੁਮਾਰ

Fatehgarh Sahib news : ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ ਨਹਿਰ ਕੋਲ ਡਿੱਗਣ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਕਾਰ ਚਲਾ ਰਹੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ 100 ਕਿਲੋਮੀਟਰ ਦੂਰ ਹਰਿਆਣਾ ਦੇ ਟੋਹਾਣਾ ਨੇੜੇ ਮਿਲੀ।

ਇਹ ਵੀ ਪੜੋ:Patiala News :PRTC ਦੇ ਕੰਡਕਟਰ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ 

ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸ਼ੁੱਕਰਵਾਰ ਤੜਕੇ ਤੋਂ ਹੀ ਕਾਰ ਅਤੇ ਡਰਾਈਵਰ ਦੀ ਭਾਲ ਵਿਚ ਲੱਗੀ ਹੋਈ ਸੀ। ਕਾਰ ਤੈਰਦੇ ਹੋਏ ਕਰੀਬ ਢਾਈ ਕਿਲੋਮੀਟਰ ਦੂਰ ਸੌਂਧਾ ਹੈੱਡ ਨੇੜੇ ਮਿਲੀ। ਜਦੋਂ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ ਤਾਂ ਉਸ ਵਿੱਚ ਕੋਈ ਡਰਾਈਵਰ ਨਹੀਂ ਸੀ। ਘਰ ਵਿੱਚ ਪਤਨੀ ਅਤੇ ਦੋ ਬੱਚੇ ਦੱਸੇ ਜਾਂਦੇ ਹਨ। ਕੁਝ ਸਮਾਂ ਪਹਿਲਾਂ ਹੀ ਨਵਾਂ ਘਰ ਬਣਿਆ ਸੀ। ਇਸ ਤੋਂ ਬਾਅਦ ਕਰੀਬ 100 ਗੋਤਾਖੋਰ ਨਹਿਰ ਵਿਚ ਕਾਰ ਚਾਲਕ ਦੀ ਭਾਲ ਕਰ ਰਹੇ ਸਨ। ਇਸ ਆਪਰੇਸ਼ਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਗੋਤਾਖੋਰ ਲੱਗੇ ਹੋਏ ਸਨ। ਇਹ ਲਾਸ਼ ਸ਼ਨੀਵਾਰ ਨੂੰ ਹਰਿਆਣਾ ਦੇ ਟੋਹਾਣਾ ਤੋਂ ਬਰਾਮਦ ਹੋਈ। ਸਰਹਿੰਦ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:PSEB Result 2024: ਵਿਦਿਆਰਥੀਆਂ ਦੀ ਉਡੀਕ ਖ਼ਤਮ ਇਸ ਦਿਨ ਐਲਾਨਿਆ ਜਾਵੇਗਾ ਨਤੀਜਾ

ਕਾਰ ਵੀਰਵਾਰ ਰਾਤ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਲੰਘਦੀ ਭਾਖੜਾ ਨਹਿਰ ’ਚ ਡਿੱਗ ਗਈ ਸੀ। ਇਹ ਹਾਦਸਾ ਸਰਹਿੰਦ ਫਲੋਟਿੰਗ ਨੇੜੇ ਵਾਪਰਿਆ। ਗੋਤਾਖੋਰਾਂ ਨੇ ਸ਼ੁੱਕਰਵਾਰ ਨੂੰ ਹੀ ਕਾਰ ਬਰਾਮਦ ਕਰ ਲਈ ਸੀ। ਪਰ ਲੋਹਾ ਵਪਾਰੀ ਸੰਤੋਸ਼ ਨਹਿਰ ਵਿਚ ਰੁੜ੍ਹ ਗਿਆ। ਥਾਣਾ ਸਰਹਿੰਦ ਦੇ ASI ਸੁਰਜੀਤ ਚੰਦ ਨੇ ਦੱਸਿਆ ਕਿ ਪੁਲੀਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ।

(For more news apart from  body businessman was recovered in Haryana News in Punjabi, stay tuned to Rozana Spokesman)