ਈਦ ਨੂੰ ਸਮਰਪਿਤ ਮਾਲੇਰਕੋਟਲਾ ਵਿਸ਼ੇਸ਼ ਸਪਲੀਮੈਂਟ ਨੂੰ ਐਸ.ਡੀ.ਐਮ ਨੇ ਕੀਤਾ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਸਲਿਮ ਬਹੁਗਿਣਤੀ ਵਾਲੀ ਅਬਾਦੀ ਅਤੇ ਜਿਲ੍ਹਾ ਸੰਗਰੂਰ ਦੇ ਸਭ ਤੋਂ ਵੱਡੇ ਤੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਤੋਂ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਬਹੁਤ ਮਿਹਨਤੀ,

File Photo

ਸੰਗਰੂਰ/ਮਾਲੇਰਕੋਟਲਾ, 26 ਮਈ (ਗੁਰਦਰਸ਼ਨ ਸਿੰਘ ਸਿੱਧੂ) : ਮੁਸਲਿਮ ਬਹੁਗਿਣਤੀ ਵਾਲੀ ਅਬਾਦੀ ਅਤੇ ਜਿਲ੍ਹਾ ਸੰਗਰੂਰ ਦੇ ਸਭ ਤੋਂ ਵੱਡੇ ਤੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਤੋਂ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਬਹੁਤ ਮਿਹਨਤੀ, ਸਤਿਕਾਰਯੋਗ ਅਤੇ ਹੋਣਹਾਰ ਪ੍ਰੈਸ ਰਿਪੋਰਟਰ ਜਨਾਬ ਮੁਹੰਮਦ ਇਸਮਾਇਲ ਏਸ਼ੀਆ ਵਲੋਂ ਹਰ ਸਾਲ ਦੀ ਤਰਾਂ ਈਦ-ਉਲ-ਫਿਤਰ ਦੇ ਸ਼ੁਭ ਦਿਹਾੜੇ ਤੇ ਅੱਜ ਇਸ ਅਖਬਾਰ ਵਿੱਚ ਈਦ ਨੂੰ ਸਮਰਪਿਤ ਮਾਲੇਰਕੋਟਲਾ ਦੇ ਤਿਆਰ ਕੀਤੇ  ਰੰਗਦਾਰ ਵਿਸ਼ੇਸ਼ ਸਪਲੀਮੈਂਟ ਦਾ ਸਥਾਨਕ ਐਸ.ਡੀ.ਐਮ ਸ੍ਰੀ ਵਿਕਰਮਜੀਤ ਸਿੰਘ ਪੈਥੇ ਤੋ ਉਨ੍ਹਾਂ ਦੇ ਕਰ ਕਮਲਾਂ ਦੁਆਰਾ ਰਲੀਜ਼ ਕਰਵਾਇਆ ਗਿਆ।

ਰਲੀਜ਼ ਸਮਾਰੋਹ ਮੌਕੇ ਸ੍ਰੀ ਵਿਕਰਮਜੀਤ ਸਿੰਘ ਪੈਥੇ ਨੇ ਮਾਲੇਰਕੋਟਲਾ ਨੂੰ ਸਮਰਪਿਤ ਇਸ ਈਦ ਸਪਲੀਮੈਂਟ ਲਈ ਪੱਤਰਕਾਰ ਇਸਮਾਇਲ ਏਸ਼ੀਆ ਨੂੰ ਮੁਬਾਰਕਬਾਦ ਆਖਦਿਆਂ, ਉਨ੍ਹਾਂ ਦੀ ਸੁਲਝੀ ਪੱਤਰਕਾਰੀ ਦੀ ਤਾਰੀਫ ਕਰਨ ਤੋਂ ਇਲਾਵਾ, ਰੋਜਾਨਾ ਸਪੋਕਸਮੈਨ ਅਖਬਾਰ ਦੀ ਸੂਬੇ ਵਿੱਚ ਨਿਭਾਈ ਜਾ ਰਹੀ ਚੰਗੀ ਅਤੇ ਅਹਿਮ ਭੂਮਿਕਾ ਅਤੇ ਸਮਾਜ ਨੂੰ ਉਸਾਰੂ ਦੇਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਪੋਕਸਮੈਨ ਵੱਲੋ ਨਿਭਾਈ ਜਾਦੀ ਪੱਤਰਕਾਰਤਾਂ ਦੇ ਖੇਤਰ 'ਚ ਜਿੰਮੇਵਾਰੀ ਕਾਬਲੇ ਤਾਰੀਫ ਰਹੀ ਹੈ ਰਿਲੀਜ਼ ਸਮਾਰੋਹ ਮੌਕੇ ਬਲਵੀਰ ਸਿੰਘ ਸੁਪਰਡੈਂਟ, ਰਹਿਤ ਕੁਮਾਰ ਸਹਾਇਕ ਅਤੇ ਕਲਰਕ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।