ਭਗਵੰਤ ਮਾਨ ਦੇ ਟਵਿੱਟਰ 'ਤੇ 1 ਮਿਲੀਅਨ ਫ਼ਾਲੋਅਰਜ਼, ਕੈਪਟਨ ਤੇ ਸਿੱਧੂ ਤੋਂ ਬਾਅਦ ਬਣੇ ਤੀਜੇ ਆਗੂ

ਏਜੰਸੀ

ਖ਼ਬਰਾਂ, ਪੰਜਾਬ

ਭਗਵੰਤ ਮਾਨ ਦੇ ਟਵਿੱਟਰ 'ਤੇ 1 ਮਿਲੀਅਨ ਫ਼ਾਲੋਅਰਜ਼, ਕੈਪਟਨ ਤੇ ਸਿੱਧੂ ਤੋਂ ਬਾਅਦ ਬਣੇ ਤੀਜੇ ਆਗੂ

image


ਚੰਡੀਗੜ੍ਹ, 26 ਮਈ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਸ਼ਲ ਮੀਡੀਆ ਹੈਂਡਲ ਟਵਿੱਟਰ 'ਤੇ ਮਿਲੀਅਨ ਫ਼ਾਲੋਅਰਜ਼ ਕਲੱਬ 'ਚ ਸ਼ਾਮਲ ਹੋ ਗਏ ਹਨ | ਭਗਵੰਤ ਮਾਨ ਦੇ ਟਵਿੱਟਰ 'ਤੇ 10 ਲੱਖ ਤੋਂ ਵੱਧ ਫ਼ਾਲੋਅਰਜ਼ ਹੋ ਗਏ ਹਨ | ਇਸ ਤੋਂ ਪਹਿਲਾਂ ਟਵਿੱਟਰ ਦੇ ਮਿਲੀਅਨ ਫ਼ਾਲੋਅਰਜ਼ ਕਲੱਬ ਵਿਚ ਪੰਜਾਬ ਦੇ ਸਿਰਫ਼ ਦੋ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੀ ਸ਼ਾਮਲ ਸਨ | ਚੋਣਾਂ ਦੌਰਾਨ ਹੀ ਟਵਿੱਟਰ 'ਤੇ ਭਗਵੰਤ ਮਾਨ ਦੇ ਫ਼ਾਲੋਅਰਜ਼ ਵਧਣੇ ਸ਼ੁਰੂ ਹੋ ਗਏ ਸਨ, ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ
 ਮੁੱਖ ਮੰਤਰੀ ਚਿਹਰਾ ਐਲਾਨ ਦਿਤਾ ਸੀ |
 ਇਸ ਵਿਚ ਉਛਾਲ ਉਦੋਂ ਆਇਆ ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਅਤੇ ਭਗਵੰਤ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਬਣੇ | ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਦੇ ਫ਼ਾਲੋਅਰਜ਼ 10 ਲੱਖ ਹੋ ਗਏ ਹਨ | ਜੇਕਰ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਟਵਿੱਟਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਸੱਭ ਤੋਂ ਵੱਧ ਫ਼ਾਲੋਅਰਜ਼ ਹਨ | ਹਾਲਾਂਕਿ ਹੁਣ ਉਹ ਨਾ ਤਾਂ ਮੁੱਖ ਮੰਤਰੀ ਹਨ ਅਤੇ ਨਾ ਹੀ ਵਿਧਾਇਕ ਹਨ | ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਅਪਣੀ ਪੰਜਾਬ ਲੋਕ ਕਾਂਗਰਸ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ 1.1 ਮਿਲੀਅਨ (10 ਲੱਖ 10 ਹਜ਼ਾਰ) ਫ਼ਾਲੋਅਰਜ਼ ਹਨ | ਜਦਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਇਕ ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਪਿਛਲੇ ਮਹੀਨੇ ਹੀ ਮਿਲੀਅਨ ਕਲੱਬ ਵਿਚ ਸ਼ਾਮਲ ਹੋ ਗਏ ਸਨ | ਉਨ੍ਹਾਂ ਦੇ ਪੂਰੇ ਮਿਲੀਅਨ ਫ਼ਾਲੋਅਰਜ਼ ਹਨ | ਹੁਣ ਭਗਵੰਤ ਮਾਨ ਵੀ ਇਸ ਕਲੱਬ ਦਾ ਹਿੱਸਾ ਬਣ ਗਏ ਹਨ ਪਰ ਕੁੱਝ ਹੀ ਦਿਨਾਂ 'ਚ ਭਗਵੰਤ ਮਾਨ ਦੋਵਾਂ ਨੂੰ  ਪਿੱਛੇ ਛੱਡ ਦੇਣਗੇ ਜਿਸ ਰਫ਼ਤਾਰ ਨਾਲ ਟਵਿੱਟਰ 'ਤੇ ਭਗਵੰਤ ਮਾਨ ਦੇ ਫ਼ਾਲੋਅਰਜ਼ ਵੱਧ ਰਹੇ ਹਨ, ਉਹ ਜਲਦੀ ਹੀ ਨੰਬਰ ਵਨ ਬਣ ਜਾਣਗੇ |