CM ਮਾਨ ਜੀ ਜੋ ਪ੍ਰਚਾਰ ਕਰਦੇ ਹੋ ਉਸ 'ਤੇ ਅਮਲ ਕਰੋ- ਪ੍ਰਤਾਪ ਸਿੰਘ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਤਾਪ ਸਿੰਘ ਬਾਜਵਾ ਨੇ CM ਮਾਨ 'ਤੇ ਸਾਧਿਆ ਨਿਸ਼ਾਨਾ

Partap Singh Bajwa

 

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਦੀ ਰਿਹਾਇਸ਼ 'ਤੇ 'ਅਣਅਧਿਕਾਰਤ' ਕਬਜ਼ਾ ਛੱਡਣ ਲਈ ਕਿਹਾ ਗਿਆ ਹੈ। ਜੋ ਉਸ ਨੂੰ ਸੰਸਦ ਮੈਂਬਰ ਵਜੋਂ ਦਿੱਤਾ ਗਿਆ ਸੀ।

 

 

ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਜੀ ਆਪਣਾ ਕਬਜ਼ਾ ਛੱਡੋ। ਭੱਠਲ ਜੀ ਦੀ ਹਵੇਲੀ ਖਾਲੀ ਕਰਨ ਦੇ ਵੱਡੇ-ਵੱਡੇ ਇਸ਼ਤਿਹਾਰ ਦਿੱਤੇ ਗਏ ਤੇ ਤੁਸੀਂ ਆਪਣੀ ਵਾਰੀ ਸਰਕਾਰੀ ਹਵੇਲੀ ਖਾਲੀ ਨਹੀਂ ਕਰ ਰਹੇ।