ਚੰਡੀਗੜ੍ਹ ਏਅਰਪੋਰਟ 'ਤੇ ਫੜਿਆ 2.14 ਕਰੋੜ ਦਾ ਸੋਨਾ, ਦੁਬਈ ਤੋਂ ਆਏ ਸਨ ਇਹ ਦੋ ਵਿਅਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਮਾਮਲੇ ਦੀ ਕਰ ਰਹੀ ਜਾਂਚ

Gold

 

 ਚੰਡੀਗੜ੍ਹ: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ 2.14 ਕਰੋੜ ਦਾ ਸੋਨਾ ਮਿਲਿਆ ਹੈ। ਇਹ ਸੋਨਾ ਦੁਬਈ ਤੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ ਜਹਾਜ਼ 'ਚ ਸਵਾਰ ਦੋ ਵਿਅਕਤੀਆਂ ਕੋਲੋਂ ਬਰਾਮਦ ਕੀਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਦੁਬਈ ਦੀ ਫਲਾਈਟ 'ਚ ਸਵਾਰ ਦੋ ਯਾਤਰੀਆਂ ਤੋਂ ਬਰਾਮਦ ਸੋਨਾ ਜ਼ਬਤ ਕੀਤਾ ਹੈ।

 

ਇਹ ਸੋਨਾ ਦੁਬਈ ਤੋਂ ਤਸਕਰੀ ਲਈ ਲਿਆਂਦਾ ਜਾ ਰਿਹਾ ਸੀ। ਕਸਟਮ ਕਮਿਸ਼ਨਰ ਵਰੰਦਾਬਾ ਗੋਹਿਲ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 2.14 ਕਰੋੜ ਰੁਪਏ ਹੈ। ਇਸ ਦਾ ਭਾਰ 4.142 ਕਿਲੋਗ੍ਰਾਮ ਹੈ। ਕਸਟਮ ਵਿਭਾਗ ਮੁਤਾਬਕ ਦੋਵੇਂ ਯਾਤਰੀ ਦੁਬਈ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 6ਏ-56 'ਚ ਸ਼ਾਮ 4.30 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ।

 

ਫਲਾਈਟ ਤੋਂ ਉਤਰਨ ਤੋਂ ਬਾਅਦ ਜਦੋਂ ਇਹ ਯਾਤਰੀ ਸਕੈਨਰ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਇਕ ਯਾਤਰੀ ਕੋਲੋਂ 2.7 ਕਰੋੜ ਦੇ ਚਾਰ ਸੋਨੇ ਦੇ ਬਿਸਕੁਟ ਬਰਾਮਦ ਹੋਏ। ਇਸ ਦੇ ਨਾਲ ਹੀ ਇਕ ਹੋਰ ਯਾਤਰੀ ਕੋਲੋਂ 142 ਗ੍ਰਾਮ ਦੀਆਂ 5 ਸੋਨੇ ਦੀਆਂ ਚੇਨੀਆਂ ਬਰਾਮਦ ਹੋਈਆਂ ਹਨ। ਦੋਵਾਂ ਯਾਤਰੀਆਂ ਤੋਂ ਸੋਨੇ ਬਾਰੇ ਦਸਤਾਵੇਜ਼ ਮੰਗੇ ਗਏ ਸਨ ਪਰ ਉਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਦਸਤਾਵੇਜ਼ ਨਹੀਂ ਸੀ।

ਚੰਡੀਗੜ੍ਹ ਹਵਾਈ ਅੱਡੇ 'ਤੇ ਤਾਇਨਾਤ ਅਧਿਕਾਰੀਆਂ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਜਦੋਂ ਇਕ ਯਾਤਰੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ-ਇਕ ਕਿਲੋ ਦੀਆਂ ਚਾਰ ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਨੇ ਚਿੱਟੇ ਰੰਗ ਦੇ ਤੌਲੀਏ ਦੇ ਅੰਦਰ ਸੋਨਾ ਛੁਪਾਇਆ ਹੋਇਆ ਸੀ। ਜਦੋਂ ਉਸੇ ਜਹਾਜ਼ ਵਿਚ ਸਵਾਰ ਇਕ ਹੋਰ ਯਾਤਰੀ ਦੀ ਤਲਾਸ਼ੀ ਲਈ ਗਈ ਤਾਂ ਅਧਿਕਾਰੀਆਂ ਨੇ ਸੋਨੇ ਦੀਆਂ ਪੰਜ ਚੇਨਾਂ (142 ਗ੍ਰਾਮ) ਬਰਾਮਦ ਕੀਤੀਆਂ। ਇਸ ਨੂੰ ਬੈਗ ਵਿੱਚ ਰੱਖੇ ਕੱਪੜਿਆਂ ਵਿੱਚ ਰੱਖਿਆ ਹੋਇਆ ਸੀ। ਇਸ 'ਤੇ ਅਧਿਕਾਰੀਆਂ ਨੇ ਸੋਨਾ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।