ਟੋਲ ਪਲਾਜ਼ਿਆਂ 'ਤੇ ਸਿਹਤ ਸੇਵਾਵਾਂ ਦੀ ਹਾਲਤ ਖਸਤਾ, ਕਿਸੇ ਮੈਡੀਕਲ ਐਂਬੂਲੈਂਸ ਨਹੀਂ ਤਾਂ ਕਿਸੇ ਵਿਚ ਆਕਸੀਜਨ ਸਿਲੰਡਰ 

ਏਜੰਸੀ

ਖ਼ਬਰਾਂ, ਪੰਜਾਬ

ਫਿੱਟਡ ਐਂਬੂਲੈਂਸ ਦੀ ਥਾਂ ਕੰਪਨੀ ਵੱਲੋਂ ਵੈਨ ਨੂੰ ਸੋਧ ਕੇ ਐਂਬੂਲੈਂਸ ਦਾ ਰੂਪ ਦਿੱਤਾ ਗਿਆ ਹੈ।

Poor condition of health services at toll plazas, no medical ambulance, no oxygen cylinder

 

ਚੰਡੀਗੜ੍ਹ - ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਲਈ ਐਨ.ਐਚ.ਏ.ਆਈ ਨੇ ਸਾਰੇ ਟੋਲ ਪਲਾਜ਼ਿਆਂ 'ਤੇ ਮੈਡੀਕਲ ਸਹੂਲਤਾਂ ਨਾਲ ਲੈਸ ਐਂਬੂਲੈਂਸਾਂ (1033 ਹੈਲਪਲਾਈਨ) ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਪਰ ਪੰਜਾਬ 'ਚ ਜ਼ਿਆਦਾਤਰ ਟੋਲ 'ਤੇ ਐਂਬੂਲੈਂਸਾਂ ਦੀ ਸਿਰਫ਼ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ। ਫਿੱਟਡ ਐਂਬੂਲੈਂਸ ਦੀ ਥਾਂ ਕੰਪਨੀ ਵੱਲੋਂ ਵੈਨ ਨੂੰ ਸੋਧ ਕੇ ਐਂਬੂਲੈਂਸ ਦਾ ਰੂਪ ਦਿੱਤਾ ਗਿਆ ਹੈ।

ਕਿਸੇ ਟੋਲ ਪਲਾਜ਼ਾ 'ਤੇ ਤਾਂ ਸਿੱਖਿਅਤ ਮੈਡੀਕਲ ਸਟਾਫ਼ ਨਹੀਂ ਹੈ, ਨਾ ਹੀ ਆਕਸੀਜਨ ਸਿਲੰਡਰ ਅਤੇ ਨਾ ਹੀ ਕੋਈ ਫਸਟ ਏਡ ਕਿੱਟ ਹੈ। ਇਹ ਸਥਿਤੀ ਉਸ ਸਮੇਂ ਹੈ ਜਦੋਂ ‘ਰੋਡ ਐਕਸੀਡੈਂਟ ਐਂਡ ਟ੍ਰੈਫਿਕ-2020’ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਰੋਜ਼ਾਨਾ 11 ਲੋਕ ਸੜਕ ਹਾਦਸਿਆਂ ਵਿਚ ਮਾਰੇ ਜਾ ਰਹੇ ਹਨ। ਸੂਬੇ ਦੇ 12 ਵੱਡੇ ਟੋਲ ਪਲਾਜ਼ਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 12 ਵਿਚੋਂ 8 ਕੋਲ ਸਿਰਫ਼ ਨਾਮ ਦੀ ਹੀ ਮੈਡੀਕਲ ਸਹੂਲਤ ਹੈ, 6 ਕੋਲ ਫਸਟ ਏਡ ਕਿੱਟਾਂ ਨਹੀਂ ਹਨ ਅਤੇ 9 ਕੋਲ ਆਕਸੀਜਨ ਸਿਲੰਡਰ ਨਹੀਂ ਹਨ।

ਸਿੱਖਿਅਤ ਮੈਡੀਕਲ ਸਟਾਫ਼ ਕਿਸੇ ਨੂੰ ਵੀ ਨਹੀਂ ਮਿਲਿਆ। ਕਈ ਸਾਲ ਪੁਰਾਣੀ ਐਂਬੂਲੈਂਸ ਦਾ ਆਰਸੀ-ਬੀਮਾ ਵੀ ਨਹੀਂ ਪਤਾ। ਦੱਸ ਦੇਈਏ ਕਿ ਐਂਬੂਲੈਂਸ ਟੋਲ 'ਤੇ ਲਗਭਗ 50 ਕਿਲੋਮੀਟਰ ਦੀ ਦੂਰੀ 'ਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਦੀ ਹੈ।