Raftaar Khan: ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਅਫ਼ਸਾਨਾ ਖ਼ਾਨ ਦੀ ਭੈਣ ਨੇ ਕੀਤੇ ਵੱਡੇ ਖੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ,'ਅਫ਼ਸਾਨਾ ਖ਼ਾਨ ਦਾ ਅਮਨਦੀਪ ਕੌਰ ਨਾ ਕੋਈ ਸੰਬੰਧ ਨਹੀਂ ਹੈ'

Raftaar Khan: Afsana Khan's sister made big revelations about dismissed constable Amandeep Kaur

 Raftaar Khan: ਬਠਿੰਡਾ ਵਿਜੀਲੈਂਸ ਵੱਲੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਾਦਲ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਅਫਸਾਨਾ ਖ਼ਾਨ ਦੇ ਘਰੇ ਬੈਠੀ ਹੋਈ ਸੀ। ਇਹ ਸਾਰੇ ਮਸਲੇ ਦੇ ਵਿੱਚ ਅਫ਼ਸਾਨਾ ਖਾਨ ਦੀ ਭੈਣ ਰਫ਼ਤਾਰ ਖ਼ਾਨ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਅਫ਼ਸਾਨਾ ਖਾਨ ਅਮਨਦੀਪ ਕੌਰ ਨੂੰ ਨਹੀਂ ਜਾਣਦੀ ਅਤੇ ਨਾ ਹੀ ਅਮਨਦੀਪ ਕੌਰ ਦਾ ਕੋਈ ਅਫਸਾਨਾ ਖਾਨ ਦੇ ਨਾਲ ਲਿੰਕ ਹੈ। ਉਨ੍ਹਾਂ ਨੇ ਕਿਹਾ ਹੈ ਅੱਗੇ ਕਿਹਾ ਹੈ ਕਿ ਉਹ ਸਿਰਫ਼ ਉਸਦੀ ਸਹੇਲੀ ਹੈ।

ਰਫਤਾਰ ਖਾਨ ਨੇ ਕਿਹਾ ਹੈ ਕਿ ਅਮਨਦੀਪ ਕੌਰ ਡੇਢ ਕੁ ਸਾਲ ਪਹਿਲਾਂ ਹੀ ਉਸ ਨਾਲ ਮੁਲਾਕਾਤ ਹੋਈ ਸੀ ਤਾਂ ਇੱਕ ਪੁਲਿਸ ਦੀ ਮੁਲਾਜ਼ਮ ਹੋਣ ਕਰਕੇ ਉਸਦੀ ਦੋਸਤੀ ਪੈ ਗਈ। ਖ਼ਾਨ ਨੇ ਕਿਹਾ ਹੈ ਕਿ ਪਰ ਉਹਦੀ ਨਿੱਜੀ ਜ਼ਿੰਦਗੀ ਬਾਰੇ ਉਹਦੇ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਹੋਈ। ਰਫ਼ਤਾਰ ਖ਼ਾਨ ਨੇ ਕਿਹਾ ਹੈ ਕਿ  ਜਦੋਂ ਵਿਜੀਲੈਂਸ ਨੇ ਬਰਖ਼ਾਸਤ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਤਾਂ ਇਹ ਉਸ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਘਰ ਆਈ ਸੀ ਤੇ ਇੱਥੇ ਹੀ ਰੁਕੀ ਸੀ।
ਅਫ਼ਸਾਨਾ ਖ਼ਾਨ ਦੀ ਭੈਣ ਨੇ ਕਿਹਾ ਹੈ ਕਿ ਅਗਲੇ ਦਿਨ ਹੀ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹ ਇਕ ਸਧਾਰਨ ਦੋਸਤ ਵਾਂਗ ਹੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਫ਼ਸਾਨਾ ਖ਼ਾਨ ਦਾ ਨਾਮ ਉਸ ਨਾਲ ਨਾ ਜੋੜਿਆ ਜਾਵੇ।

ਰਫ਼ਤਾਰ ਖ਼ਾਨ ਨੇ ਕਿਹਾ ਹੈ ਕਿ ਜ਼ਮਾਨਤ ਤੋਂ ਬਾਅਦ ਕੋਈ ਵੀ ਕਿਸੇ ਦੋਸਤ ਨੂੰ ਮਿਲਣ ਜਾ ਸਕਦਾ ਹੈ ਇਸ ਉੱਤੇ ਪ੍ਰਸ਼ਨ ਚੁੱਕਣੇ ਗਲਤ ਹੈ। ਉਨ੍ਹਾਂ ਨ ਨੇ ਕਿਹਾ ਹੈ ਕਿ ਅਫ਼ਸਾਨਾ ਖ਼ਾਨ ਦਾ ਵੱਡੀ ਗਾਇਕ ਹੈ ਉਸ ਨਾਲ ਹਜ਼ਾਰਾਂ ਲੋਕ ਫੋਟੋ ਖਿਚਾਉਂਦੇ ਹਨ ਇਸ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਕੁਝ ਬੋਲਿਆ ਜਾ ਰਿਹਾ ਹੈ ਉਹ ਸਭ ਗਲਤ ਹੈ।

ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਮੀਡੀਆ ਵਿੱਚ ਅਫ਼ਸਾਨਾ ਦਾ ਨਾਮ ਲਿਆ ਜਾ ਰਿਹਾ ਹੈ ਪਰ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਨਦੀਪ ਕੌਰ ਦੇ ਨਾਲ ਨਾਮ ਜੋੜਨਾ ਗਲਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਪਰਿਵਾਰ ਦਾ ਨਾਮ ਬਦਨਾਮ ਨਾ ਕੀਤਾ ਜਾਵੇ।