ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅਮਰੀਕਨ ਕੰਪਨੀ ਨਾਲ ਕੀਤੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰਧਾਨਗੀ ਹੇਠ ਖੇਤੀ ਭਵਨ ਐਸ ਏ ਐਸ ਨਗਰ ਵਿਚ ਖੇਤੀਬਾੜੀ ਨੂੰ ਵਾਤਾਵਰ.......

Agriculture Department Officer Dr. Ranjod Singh With Others

ਚੰਡੀਗੜ੍ਹ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰਧਾਨਗੀ ਹੇਠ ਖੇਤੀ ਭਵਨ ਐਸ ਏ ਐਸ ਨਗਰ ਵਿਚ ਖੇਤੀਬਾੜੀ ਨੂੰ ਵਾਤਾਵਰਣ ਵਿਚ ਹੋ ਰਹੀਆਂ ਅਣਕਿਆਸੀਆਂ ਤਬਦੀਲੀਆਂ ਦੇ ਖੇਤੀਬਾੜੀ ਨੂੰ ਅਨੁਕੂਲ ਬਣਾਉਣ ਲਈ ਅਮਰੀਕਾ ਸਥਿਤ ਸੀਟੂਐਸ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਵਿਚ ਕੰਪਨੀ ਵਲੋਂ ਸ੍ਰੀ ਜਗਨ ਚਿਤੀਪੋਲੂ, ਸੀਈਓ ਵਲੋਂ ਪ੍ਰੈਜਨਟੇਸਨ ਦਿਤੀ ਗਈ। ਉਨ੍ਹਾਂ ਵਲੋਂ ਤਿਆਰ ਕੀਤੇ ਸੈਂਸਰ ਬੇਸਡ ਟੈਕਨਾਲੋਜੀ ਨਾਲ ਮਿੱਟੀ ਵਿਚ ਨਮੀ, ਹਵਾ ਦੀ ਸਿੱਲ, ਤਾਪਮਾਨ, ਲੀਫ਼ ਵੈਟਨੈਸ ਆਦਿ ਵੱਖ ਵੱਖ ਸੈਂਸਰਾਂ ਰਾਹੀਂ ਖੇਤ ਦੀ ਸੂਚਨਾ

ਇਕੱਤਰ ਕਰ ਕੇ ਕਲਾਊਡ ਵਿਚ ਭੇਜੀ ਜਾਂਦੀ ਹੈ। ਇਕੱਤਰ ਹੋਈ ਸੂਚਨਾ ਦੇ ਆਧਾਰ 'ਤੇ ਕਿਸਾਨਾਂ ਨੂੰ ਫ਼ਸਲ ਸਬੰਧੀ ਅਗਲੇਰੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ, ਇਸ ਨਾਲ ਪਾਣੀ, ਸਮਾਂ ਅਤੇ ਕਿਸਾਨਾਂ ਨੂੰ ਤਕਨੀਕੀ ਗਿਆਨ ਆਧਾਰਤ ਸਮੇਂ ਤੋਂ ਪਹਿਲਾਂ ਸੂਚਨਾਂ ਪ੍ਰਾਪਤ ਹੁੰਦੀ ਹੈ ਜਿਸ ਨਾਲ ਉਹ ਸਮੇਂ ਸਿਰ ਅਪਣੀ ਫ਼ਸਲ ਦੀ ਬਿਜਾਈ ਅਤੇ ਬੀਜੀ ਗਈ ਫ਼ਸਲ ਦੇ ਸਮੇਂ ਸਿਰ ਪਲਾਨਿੰਗ ਕਰ ਸਕਦੇ ਹਨ। ਇਸ ਸੈਂਸਰ ਬੇਸਡ ਮਸ਼ੀਨ ਨੂੰ ਸੋਲਰ ਪੈਨਲ ਨਾਲ ਅਟੈਚ ਕੀਤਾ ਜਾਂਦਾ ਹੈ ਇਸ ਲਈ ਇਸ ਨੂੰ ਕਿਸੇ ਵਾਧੂ ਬਿਜਲੀ ਕੁਨੈਕਸ਼ਨ ਦੀ ਲੋੜ ਨਹੀਂ ਪੈਂਦੀ ਹੈ। ਸ੍ਰੀ ਜਗਨ ਵਲੋਂ ਇਹ ਵੀ ਦਸਿਆ ਕਿ ਉੁਨ੍ਹਾਂ ਦੀ ਅਜਿਹੀ ਟੈਕਨਾਲੋਜੀ ਨੂੰ ਫਲੋਰਿਡਾ,

ਅਮਰੀਕਾ ਦੇ ਕਿਸਾਨਾਂ ਵਲੋਂ ਅਪਣਾਇਆ ਗਿਆ ਹੈ ਅਤੇ ਕਿਸਾਨਾਂ ਨੂੰ ਰਿਅਲ ਟਾਈਮ ਅੰਗਰਾਂ ਦੀ ਖੇਤੀ ਲਈ ਮੈਸੇਜ ਰਾਹੀਂ ਸੂਚਨਾ ਉਪਲਬੱਧ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਵਿਚ ਵੀ ਅਜਿਹੇ ਮਾਡਲਾਂ ਨੂੰ ਵੱਖ ਵੱਖ ਫ਼ਸਲਾਂ ਲਈ ਲਾਗੂ ਕੀਤਾ ਜਾਵੇਗਾ। ਅੰਤ ਵਿਚ ਜਸਬੀਰ ਸਿੰਘ, ਡਾਇਰੈਕਟਰ ਖੇਤੀਬਾੜੀ ਪੰਜਾਬ ਵਲੋਂ ਇਸ ਚਾਰ ਮੈਂਬਰੀ ਟੀਮ ਦਾ ਬਹੁਤ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨਾਲ ਗੱਲ ਅੱਗੇ ਤੋਰਨ ਦਾ ਵਿਸ਼ਵਾਸ ਵੀ ਦੁਵਾਇਆ ਗਿਆ। ਮੀਟਿੰਗ ਆਯੋਜਤ ਕਰਵਾਉਣ ਲਈ ਡਾ. ਰਣਜੋਧ ਸਿੰਘ  ਖੇਤੀਬਾੜੀ ਵਿਭਾਗ ਅਫ਼ਸਰ, ਆਰ ਕੇ ਕੇ ਵੀ ਆਈ ਦਾ ਵਿਸ਼ੇਸ਼ ਧਨਵਾਦ ਕੀਤਾ।