ਅਕਾਲੀ-ਭਾਜਪਾ ਪਹਿਲੇ ਕੇਂਦਰ ਵਿਰੁਧ ਮੁਜ਼ਾਹਰੇ ਕਰਨ: ਮਮਤਾ ਦੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਵਲੋਂ ਪਟਰੋਲ ਤੇ ਡੀਜ਼ਲ ਦੇ ਵੱਧਦੇ ਭਾਅ ਹੇਠ ਪੰਜਾਬ ਸਰਕਾਰ ਵਲੋਂ ਜੀ.ਐਸ.ਟੀ. ਲਾਗੂ ਕਰਨ......

Mamata Dutta

ਅੰਮ੍ਰਿਤਸਰ : ਅੱਜ ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਵਲੋਂ ਪਟਰੋਲ ਤੇ ਡੀਜ਼ਲ ਦੇ ਵੱਧਦੇ ਭਾਅ ਹੇਠ ਪੰਜਾਬ ਸਰਕਾਰ ਵਲੋਂ ਜੀ.ਐਸ.ਟੀ. ਲਾਗੂ ਕਰਨ ਦੇ ਤਹਿਤ ਧਰਨਾ ਦਿਤਾ ਗਿਆ ਜਿਸਦੇ ਬੋਲਦਿਆਂ ਕੌਂਸਲਰ ਵਾਰਡ ਨੰ: 11 ਤੇ ਸੀਨੀਅਰ ਕਾਂਗਰਸੀ ਆਗੂ ਮਮਤਾ ਦੱਤਾ ਨੇ ਕਿਹਾ ਕਿ ਅਕਾਲੀ-ਭਾਜਪਾ ਪਹਿਲੇ ਕੇਂਦਰ ਵਿਰੁਧ ਮੁਜ਼ਾਹਰੇ ਕਰਨ ਕਿਉਂਕਿ ਕੇਂਦਰ ਸਰਕਾਰ 'ਚ ਮੋਦੀ ਦੀ ਸਰਕਾਰ ਆਉਣ ਦੇ ਨਾਲ ਹਰ ਵਰਗ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਪਣੇ ਪੱਧਰ 'ਤੇ ਜਿੰਨੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਲਈ ਦਿੱਤੀਆਂ ਜਾ ਰਹੀਆਂ ਹਨ ਉਸਤੋਂ ਅਸੀਂ ਸਭ ਭਲੀਭਾਂਤ ਹਾਂ। 

ਮਮਤਾ ਦੱਤਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਭਾਜਪਾ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਸਗੋਂ ਵਾਅਦਿਆਂ ਦੇ ਨਾਂਅ ਤੇ ਸਿਰਫ ਝੂਠੀ ਸ਼ੋਹਰਤ ਕਮਾਈ ਹੈ ਤੇ ਇਸੇ ਤਰ੍ਹਾਂ ਕੇਂਦਰ 'ਚ ਮੋਦੀ ਸਰਕਾਰ ਵੱਲੋਂ ਵੀ ਅੱਛੇ ਦਿਨ ਲਿਆਵਾਂਗੇ ਦਾ ਨਾਅਰਾ ਬੁਲੰਦ ਕਰਕੇ ਦੇਸ਼ ਵਾਸੀਆਂ ਨੂੰ ਭਰਮਾ ਰਹੇ ਹਨ। 
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਗਰ ਸੱਚਮੁਚ ਹੀ ਪੰਜਾਬ ਦਾ ਵਿਕਾਸ ਚਾਹੁੰਦੀ ਹੈ ਤਾਂ ਸਾਡੇ ਨਾਲ ਮਿਲ ਕੇ ਕੇਂਦਰ ਖਿਲਾਫ ਮੁਜ਼ਾਹਰੇ 'ਚ ਸਾਡਾ ਸਾਥ ਦੇਣ ਕਿਉਂਕਿ ਪੰਜਾਬ ਬਾਅਦ 'ਚ ਜੀ.ਐਸ.ਟੀ. ਦੇ ਦਾਇਰੇ 'ਚ ਲੈ ਕੇ ਆ ਸਕਦਾ

ਪਹਿਲਾਂ ਕੇਂਦਰ ਤੋਂ ਪੈਟਰੋਲ ਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਦਾਇਰੇ ਲਿਆਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਚੁਣਿਆ ਹੈ ਤੇ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ' ਦਾ ਨਾਅਰਾ ਹੇਠ ਕੈਪਟਨ ਸਰਕਾਰ ਨੂੰ ਵੱਡੀ ਜਿੱਤ ਪ੍ਰਾਪਤ ਕਰਕੇ ਅਗਰ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਹੈ ਤੇ ਉਹ ਪੂਰੀ ਤਨਦੇਹੀ ਨਾਲ ਪੰਜਾਬ ਦੀ ਸੇਵਾ 'ਚ ਹਾਜ਼ਰ ਹਨ ਤੇ ਰਹਿਣਗੇ। ਮਮਤਾ ਦੱਤਾ ਨੇ ਕਿਹਾ ਕਿ ਮੁਜ਼ਾਹਰਿਆਂ ਤੇ ਧਰਨਿਆਂ ਨਾਲ ਪੰਜਾਬ ਦਾ ਵਿਕਾਸ ਨਹੀਂ ਹੋਣਾ, ਪੰਜਾਬ ਦੇ ਵਿਕਾਸ ਲਈ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਆਉਣ ਨਾਲ ਪੰਜਾਬ ਤਰੱਕੀ ਦੀ ਰਾਹ ਹੇਠ ਪੁਲਾਂਘਾ ਪੁੱਟ ਰਿਹਾ ਹੈ ਤੇ ਪੰਜਾਬ ਦਾ ਹਰ ਵਰਗ ਉਨ੍ਹਾਂ ਦੇ ਕੀਤੇ ਕੰਮਾਂ ਤੋਂ ਖੁਸ਼ ਹੋ ਰਹੇ ਹਨ। ਦੱਤਾ ਨੇ ਕਿਹਾ ਕਿ ਮੈਂ ਆਪਣੀ ਵਾਰਡ 'ਚ ਪਹਿਲ ਦੇ ਆਧਾਰ ਤੇ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਵਾਰਡ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਕਿਸੇ ਸਮੇਂ ਵੀ ਆ ਕੇ ਆਪਣੀ ਵਾਰਡ ਦੀ ਹਰ ਮੁਸ਼ਕਿਲ ਸਾਨੂੰ ਦੱਸ ਸਕਦੇ ਹਨ ਅਸੀਂ ਪਹਿਲ ਦੇ ਆਧਾਰ ਤੇ ਉਸ ਮੁਸ਼ਕਲ ਦਾ ਹੱਲ ਕਰਵਾਉਣ ਵਿਚ ਸਹਾਈ ਹੋਵਾਂਗੇ।