ਅਕਾਲੀ ਦਲ ਦੇ ਧਰਨੇ ਸਿਆਸੀ ਡਰਾਮੇਬਾਜ਼ੀ ਤੋਂ ਸਿਵਾਏ ਕੁੱਝ ਨਹੀਂ : ਪੰਜਗਰਾਈਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੇ ਹਲਕੇ ਦੇ ਕਈ ਪਿੰਡਾਂ ਅੰਦਰ ਭਰਵੀਆਂ ਵਰਕਰ....

Jogendra Singh Panjgari

ਤਪਾ ਮੰਡੀ : ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੇ ਹਲਕੇ ਦੇ ਕਈ ਪਿੰਡਾਂ ਅੰਦਰ ਭਰਵੀਆਂ ਵਰਕਰ ਮੀਟਿੰਗਾਂ ਕਰਨ ਉਪਰੰਤ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਨਸ਼ਾਂ ਵਿਰੋਧੀ ਦਿਹਾੜੇ ਉਪਰ ਇਸ ਦੇ ਮਾੜੇ ਪ੍ਰਭਾਵ ਤੋ ਜਾਣੂ ਕਰਵਾਉਣ ਦੇ ਨਾਲ ਆਉਦੀਆ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਕਮਰਕੱਸ ਲੈਣ ਲਈ ਜਾਗਰੁਕ ਕੀਤਾ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੇ ਕਿਹਾ ਕਿ ਹਲਕਾ ਭਦੌੜ ਅੰਦਰਲੀਆ ਸਮੁੱਚੀਆ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਸੀਟਾਂ ਉਪਰ ਕਾਂਗਰਸ ਜਿੱਤ ਦਰਜ ਕਰੇਗੀ ਕਿਉਕਿ ਕਾਂਗਰਸੀ ਵਰਕਰਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਜਿੱਥੇ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਹੈ, ਉਥੇ ਲੋਕਾਂ ਦੇ ਦਿਲਾਂ ਅੰਦਰ ਵੀ ਕਾਂਗਰਸ ਨੂੰ ਜਿਤਾਉਣ ਲਈ ਕਾਫੀ ਉਤਸੁਕਤਾ ਵਿਖਾਈ ਦੇ ਰਹੀ ਹੈ। 

ਸਾਬਕਾ ਵਿਧਾਇਕ ਪੰਜਗਰਾਈ ਨੇ ਕਿਹਾ ਕਿ ਅਕਾਲੀ ਦਲ ਦੇ ਧਰਨੇ ਡਰਾਮੇਬਾਜੀ ਤੋ ਸਿਵਾਏ ਕੁਝ ਵੀ ਨਹੀ ਹੈ ਕਿਉਕਿ ਅਕਾਲੀ ਦਲ ਨੇ ਜੇਕਰ ਸੱਚਮੁੱਚ ਹੀ ਪਟਰੋਲ ਡੀਜਲ ਦੀਆ ਕੀਮਤਾਂ ਨੂੰ ਠੱਲ ਪਾਉਣੀ ਚਾਹੁੰਦਾ ਹੈ ਤਦ ਕੇਂਦਰ ਸਰਕਾਰ ਖਿਲਾਫ ਧਰਨੇ ਮੁਜਾਹਰੇ ਕਰਨੇ ਪੈਣਗੇ ਪਰ ਅਕਾਲੀ ਦਲ ਕੁਰਸੀ ਦੇ ਲਾਲਚ ਵਿਚ ਅਜਿਹਾ ਕੁਝ ਵੀ ਕਰਨ ਨੂੰ ਤਿਆਰ ਨਹੀ।

ਜਿਸ ਨਾਲ ਕੇਂਦਰ ਵਿਚਲੀ ਅਕਾਲੀ ਦਲ ਦੀ ਕੁਰਸੀ ਖੁਸ ਜਾਵੇ। ਇਸ ਮੌਕੇ ਭੂਪਿੰਦਰ ਸਿੰਘ ਵਿੱਕੀ ਬਰਾੜ ਸਕੱਤਰ, ਗੁਰਵਿੰਦਰ ਸਿੰਘ ਟਹਿਣਾ, ਰਮਣੀਕ ਸਿੱਕੀ, ਸੁਰਜੀਤ ਸਿੰਘ ਬਾਬਾ, ਅਨਿਲ ਕੁਮਾਰ ਕਾਲਾ, ਅਸ਼ੋਕ ਕੁਮਾਰ ਭੂਤ, ਸੰਜੀਵ ਕੁਮਾਰ ਜਿੰਦਲ ਆਦਿ ਵੀ ਹਾਜਰ ਸਨ।