ਸੰਦੋਆ 'ਤੇ ਹਮਲਾ ਕਰਨ ਵਾਲੇ ਸਾਰੇ ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਦੇ ਸਾਰੇ ਕਥਿਤ ਦੋਸ਼ੀ ਅੱਜ ਗ੍ਰਿਫ਼ਤਾਰ ਕਰ ਲਏ......

Ajvinder Singh and Bachittar Singh with Police party

ਰੂਪਨਗਰ/ਨੂਰਪੁਰਬੇਦੀ :  ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਦੇ ਸਾਰੇ ਕਥਿਤ ਦੋਸ਼ੀ ਅੱਜ ਗ੍ਰਿਫ਼ਤਾਰ ਕਰ ਲਏ ਗਏ।  ਇਸ ਮੌਕੇ ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਅਮਰਜੀਤ ਸਿੰਘ ਸੰਦੋਆ, ਐਮ.ਐਲ.ਏ. ਹਲਕਾ ਰੂਪਨਗਰ 'ਤੇ ਹੋਏ ਹਮਲੇ ਸਬੰਧੀ ਥਾਣਾ ਨੂਰਪੁਰਬੇਦੀ ਵਿਚ ਕੇਸ ਦਰਜ ਹੈ। ਇਸ ਵਿਚ 5 ਮੁਲਜ਼ਮ ਜਸਵਿੰਦਰ ਉਰਫ਼ ਗੋਲਡੀ ਪੁੱਤਰ ਸਰਦਾਰਾ ਸਿੰਘ 21 ਜੂਨ ਨੂੰ, ਅਮਰਜੀਤ ਸਿੰਘ ਪੁੱਤਰ ਚਤਰ ਸਿੰਘ, ਮਨਜੀਤ ਸਿੰਘ ਪੁੱਤਰ ਮੈਮਨ ਸਿੰਘ, ਦਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਈਂਹਾਰਾ ਨੂੰ 24 ਜੂਨ ਨੂੰ ਅਤੇ ਅੰਮ੍ਰਿਤ ਸਿੰਘ ਪੁੱਤਰ

ਪਲਵਿੰਦਰ ਸਿੰਘ ਵਾਸੀ ਮਾਂਗਣਾ ਥਾਣਾ ਪਿਹੋਵਾ ਜ਼ਿਲ੍ਹਾ ਕੁਰੁਕਸ਼ੇਤਰ (ਹਰਿਆਣਾ) ਨੂੰ 25 ਜੂਨ ਨੂੰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਦੋ ਮੁਲਜ਼ਮ ਅਜਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੇਈਹਾਰਾ ਅਤੇ ਬਚਿੱਤਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭਾਉਵਾਲ ਥਾਣਾ ਨੂਰਪੁਰਬੇਦੀ ਅਪਣੀ ਗ੍ਰਿਫ਼ਤਾਰੀ ਤੋਂ ਡਰਦੇ ਰੂਪੋਸ਼ ਸਨ, ਜਿਨ੍ਹਾਂ ਨੇ ਅੱਜ ਪੁਲਿਸ ਕੋਲ ਆਤਮ ਸਮਰਪਣ ਕੀਤਾ ਹੈ। ਦੋਵਾਂ ਨੂੰ ਮੁਕੱਦਮੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।