ਨਸ਼ਾ ਵੇਚਣ ਵਾਲੇ ਪਤੀ ਪਤਨੀ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਐਮਾਂ ਖ਼ੁਰਦ ਵਿਖੇ ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ ਨੂੰ ਪ੍ਰਕਾਸ਼ਤ ਹੋਈ ਖ਼ਬਰ ਤੋਂ ਬਾਅਦ ਪੁਲਿਸ ਨੇ ਨਸ਼ਿਆਂ ਦੇ ਵਪਾਰੀਆਂ.......

Death due to drug addiction

ਝਬਾਲ : ਪਿੰਡ ਐਮਾਂ ਖ਼ੁਰਦ ਵਿਖੇ ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ ਨੂੰ ਪ੍ਰਕਾਸ਼ਤ ਹੋਈ ਖ਼ਬਰ ਤੋਂ ਬਾਅਦ ਪੁਲਿਸ ਨੇ ਨਸ਼ਿਆਂ ਦੇ ਵਪਾਰੀਆਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਨਸ਼ੇ ਨਾਲ ਮਰੇ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਪਤੀ ਪਤਨੀ ਵਿਰੁਧ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।  ਮੌਤ ਦੇ ਮੂੰਹੋਂ ਬਚੇ ਨੌਜਵਾਨ ਹਰਜੀਤ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਐਮਾਂ ਖੁੱਰਦ ਨੇ ਦਸਿਆ ਕਿ ਗੁਰਜੰਟ ਸਿੰਘ ਪੁੱਤਰ ਦਲਬੀਰ ਸਿੰਘ, ਸਰਵਣ ਸਿੰਘ ਪੁੱਤਰ ਜੋਗਿੰਦਰ ਸਿੰਘ ਅਸੀਂ ਤਿੰਨੋ ਪਹਿਲਾਂ ਵੀ ਸਾਹਿਬ ਸਿੰਘ ਪੁੱਤਰ ਸੁਖਾ ਸਿੰਘ ਵਾਸੀ ਜਗਤਪੁਰਾ ਕੋਲੋਂ ਪੀਣ ਲਈ ਪਾਊਡਰ ਲੈਂਦੇ ਸੀ ਤੇ ਕੱਲ ਵੀ ਅਸੀਂ

ਸਾਹਿਬ ਸਿੰਘ ਸਾਬਾ ਪੁੱਤਰ ਸੁਖਾਂ ਸਿੰਘ ਦੇ ਘਰ ਜਗਤਪੁਰਾ ਵਿਖੇ ਰਾਤ ਕੋਈ 8/9 ਵਜੇ ਗਏ ਤੇ ਪੀਣ ਲਈ ਪਾਊਡਰ ਮੰਗਿਆ ਜਿਸ 'ਤੇ ਸਾਹਿਬ ਸਿੰਘ ਤੇ ਉਸਦੀ ਘਰ ਵਾਲੀ ਬਬਲੀ ਨੇ ਸਾਨੂੰ 200 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਨਗ ਦੇ ਦਿਤੇ ਤੇ ਅਸੀਂ ਪਿੰਡ ਸੂਏ ਨੇੜੇ ਟੀਕੇ ਲਗਾ ਲਗਾਏ ਜਿਸ ਨਾਲ ਸਰਵਣ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਗੁਰਜੰਟ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਐਮਾਂ ਖ਼ੁਰਦ  ਦੋਵੇਂ ਬੇਹੋਸ਼ ਹੋ ਗਏ ਤੇ ਮੈਂ ਲੜਖੜਾਉਂਦਾ ਹੋਇਆ ਕਿਸੇ ਤਰ੍ਹਾਂ ਘਰ ਪਹੁੰਚ ਗਿਆ।

ਥਾਣਾ ਮੁਖੀ ਮਨੋਜ ਕੁਮਾਰ ਨੇ ਕਾਰਵਾਈ ਕਰਦਿਆਂ ਸਾਹਿਬ ਸਿੰਘ ਸਾਬਾ ਪੁੱਤਰ ਸੁੱਖਾ ਸਿੰਘ ਤੇ ਉਸਦੀ ਘਰ ਵਾਲੀ ਬਬਲੀ 'ਤੇ ਧਾਰਾ 302/307/34 ਆਈ ਪੀ ਸੀ 21/61/85 ਤਹਿਤ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।  ਹਰੀਕੇ ਪੱਤਣ ਤੋਂ ਬਲਦੇਵ ਸਿੰਘ ਸੰਧੂ ਅਨੁਸਾਰ : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੋਟੀਆ ਵਿਖੇ ਹੋਈ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਭੇਜ ਸਿੰਘ ਉਰਫ ਭੇਜਾ ਪਿੰਡ ਢੋਟੀਆ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਦੀ ਮੌਤ ਨਸ਼ੇ ਦੀ ਉਵਰ ਡੋਜ ਲੈਣ ਨਾਲ ਮੌਤ ਹੋ ਗਈ

ਉਹ ਆਪਣੇ ਪਿਛੇ ਇਕ ਲੜਕਾ 5 ਸਾਲ ਅਤੇ ਇੱਕ ਲੜਕੀ 7  ਸਾਲ ਤੇ ਮਾਤਾ ਸਵਿੰਦਰ ਕੌਰ 60 ਸਾਲ ਛੱਡ ਗਿਆ ਹੈ। ਮ੍ਰਿਤਕ ਦੀ ਮਾਤਾ ਸਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਸਵੇਰੇ ਨਹਾਉਣ ਵਾਸਤੇ ਬਾਥਰੂਮ ਵਿਚ ਗਿਆ ਪਰ ਕਾਫੀ ਦੇਰ ਹੋਣ ਤੇ ਬਾਥਰੂਮ ਦਾ ਦਰਵਾਜਾ ਤੋੜ ਕੇ ਗੁਰਭੇਜ ਸਿੰਘ ਮ੍ਰਿਤਕ ਹਾਲਤ ਵਿਚ ਬਾਹਰ ਕੱਢਿਆ ਗਿਆ ਉਸਨੇ ਦੱਸਿਆ ਕਿ ਉਸਦੇ ਲੜਕੇ ਦੀ ਮੌਤ ਨਸ਼ੇ ਦੀ ਉਵਰ ਡੋਜ ਲੈਣ ਕਾਰਨ ਮੌਤ ਹੋ ਗਈ।