ਸਰਕਾਰ ਵਲੋਂ ਨਸ਼ਾਖੋਰੀ ਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁਧ 'ਹੰਭਲਾ' ਮਾਰਨ ਦੇ ਦਾਅਵੇ
ਪੰਜਾਬ ਸਰਕਾਰ ਨੈ ਅੱਜ 'ਨਸ਼ਾਖੋਰੀ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ' ਮੌਕੇ ਨਸ਼ਿਆਂ ਦੇ ਮੁਦੇ ਉਤੇ ਆਪਣੇ ਹੁਣ ਤਕ ਦੇ 15.....
ਚੰਡੀਗੜ - ਪੰਜਾਬ ਸਰਕਾਰ ਨੈ ਅੱਜ 'ਨਸ਼ਾਖੋਰੀ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ' ਮੌਕੇ ਨਸ਼ਿਆਂ ਦੇ ਮੁਦੇ ਉਤੇ ਆਪਣੇ ਹੁਣ ਤਕ ਦੇ 15 ਮਹੀਨਿਆਂ ਦਾ ਲੇਖਾ ਜੋਖਾ ਜਨਤਕ ਕੀਤਾ ਹ। ਇਸ ਮੁਤਾਬਿਕ ਇਸ ਵਕਫੇ ਦੌਰਾਨ ਅਧਿਕਾਰਤ ਤੌਰ ਉਤੇ ਭਾਵੇਂ ਨਸ਼ਾ ਵਿਰੋਧੀ ਕਨੂਨ (ਐਨ.ਡੀ.ਪੀ.ਐਸ. ਐਕਟ) ਅਧੀਨ 16,305 ਕੇਸ ਦਰਜ ਕੀਤੇ ਗਏ ਹੋਣਅਤੇਨਾਲ ਨਾਲ 18,800 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁਕਾ ਹੈ, ਪਰ ਇਨ੍ਹਾਂ ਤੱਥਗਤ ਦਾਅਵਿਆਂ ਦੇ ਬਾਵਜੂਦ ਸੂਬੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਨਾਰਕੌਟਿਕ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਅਫਸੋਸਜਨਕ ਸਿਲਸਿਲਾ ਵੀ ਜਾਰੀ ਹੈ।
ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁਧ ਲੜਾਈ ਜਾਰੀ ਰੱਖਣ ਦਾ ਅਹਿਦ ਦੁਹਰਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਨਸ਼ਿਆਂ ਅਤੇ ਗੈਰ-ਕਾਨੂੰਨੀ ਤਸਕਰੀ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਨੇ ਤਿੰਨ ਪੱਖੀ ਰਣਨੀਤੀ ਬਣਾਈ ਹੈ, ਜੋ ਸਖ਼ਤੀ, ਨਸ਼ਾ-ਮੁਕਤੀ ਅਤੇ ਰੋਕਥਾਮ 'ਤੇ ਆਧਾਰਿਤ ਹੈ। ਇਸ ਰਣਨੀਤੀ ਨੂੰ ਵਿਸ਼ੇਸ਼ ਟਾਸਕ ਫੋਰਸ ਵੱਲੋਂ ਸਬੰਧਿਤ ਵਿਭਾਗਾਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਸ਼ਿਆਂ ਦੀ ਸਮੱਸਿਆ 'ਤੇ ਨਕੇਲ ਕਸਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਗਠਿਤ ਐਸ.ਟੀ.ਐਫ. ਨੇ ਸਰਹੱਦ ਪਾਰ ਅਤੇ
ਅੰਤਰ-ਰਾਜ ਬਾਰਡਰ ਦੀਆਂ ਸਪਲਾਈ ਲਾਈਨਾਂ ਤੇ ਸਫ਼ਲਤਾਪੂਰਵਕ ਰੋਕ ਲਗਾਈ ਹੈ, ਜਿਸ ਦੇ ਨਤੀਜੇ ਵਜੋਂ ਐਨ.ਡੀ.ਪੀ.ਐਸ. ਐਕਟ ਤਹਿਤ ਰਜਿਸਟਰਡ ਕੇਸਾਂ ਦੀ ਗਿਣਤੀ ਵਧ ਕੇ 16,305 ਹੋ ਗਈ ਅਤੇ 16 ਮਾਰਚ, 2017 ਤੱਕ 18,800 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ•ਾ ਪੁਲੀਸ ਅਤੇ ਐਸ.ਟੀ.ਐਫ. ਵੱਲੋਂ 377.787 ਕਿਲੋਗਾ੍ਰਮ ਹੈਰੋਇਨ, 14.336 ਕਿਲੋਗ੍ਰਾਮ ਸਮੈਕ, 116.603 ਕਿਲੋਗਾ੍ਰਮ ਚਰਸ, 1040.531 ਕਿਲੋਗਾ੍ਰਮ ਅਫੀਮ, 50588 ਕਿਲੋਗਾ੍ਰਮ ਭੁੱਕੀ ਅਤੇ 9.035 ਕਿਲੋਗਾ੍ਰਮ ਬਰਫ਼ ਸਮੇਤ 44929 ਟੀਕੇ, 48,10,540 ਗੋਲੀਆਂ/ਕੈਪਸੂਲ ਜ਼ਬਤ ਕੀਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਿਹਤ ਵਿਭਾਗ ਨੇ ਮੋਗਾ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿ•ਆਂ ਵਿੱਚ ਵੀ ਅਜ਼ਮਾਇਸ਼ੀ ਆਧਾਰ 'ਤੇ ਆਊਟਪੇਸ਼ੈਂਟ ਓਪੀਓਡ ਅਸਸਿਟਡ ਟਰੀਟਮੈਂਟ ਮਾਡਲ ਦੀ ਸ਼ੁਰੂਆਤ ਕੀਤੀ ਹੈ ਅਤੇ ਨਸ਼ਾ-ਮੁਕਤੀ ਟਰੀਟਮੈਂਟ ਤੱਕ ਸੁਖਾਲੀ ਪਹੁੰਚ ਕਰਨ ਲਈ ਸੂਬੇ ਭਰ ਦੇ 60 ਵਾਧੂ ਓ.ਓ.ਏ.ਟੀ. ਕੇਂਦਰਾਂ ਨੂੰ ਚਾਲੂ ਕੀਤਾ ਗਿਆ ਹੈ। ਇਨ•ਾਂ ਇਲਾਜ ਕੇਂਦਰਾਂ ਦਾ ਮੰਤਵ ਨਸ਼ਾ ਪੀੜਤਾਂ ਨੂੰ ਸੁਖਾਲਾ ਅਤੇ ਪਹੁੰਚਯੋਗ ਇਲਾਜ ਮੁਹੱਇਆ ਕਰਵਾਉਣਾ ਹੈ। ਪੰਜਾਬ ਦੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਛੇਤੀ ਆ ਸਕਣ ਵਾਲੇ ਵਰਗਾਂ ਨੂੰ ਇਸ ਤੋਂ ਬਚਾਉਣ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਗਰੂਕਤਾ ਪੈਦਾ
ਕਰਨ ਲਈ ਪੰਜਾਬ ਦੀ ਤੰਦਰੁਸਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਲਗਪਗ 4.8 ਲੱਖ ਡੈਪੋ ਵਲੰਟੀਅਰ ਰਜਿਸਟਰਡ ਕੀਤੇ ਹਨ ਜੋ ਕਿ ਸੂਬੇ ਵਿਚ ਲੋੜਵੰਦਾਂ ਨੂੰ ਨਸ਼ਾ-ਮੁਕਤੀ ਅਤੇ ਮੁੜ ਵਸੇਵਾ ਸੇਵਾਵਾਂ ਦਾ ਲਾਭ ਉਠਾਉਣ ਵਿਚ ਮਦਦ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਰੇਕ ਪਿੰਡ/ਵਾਰਡ ਵਿਚ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਕਾਇਮ ਕੀਤੀਆਂ ਹਨ ਜਿਨ੍ਹਾਂ ਦੇ 15 ਹਜ਼ਾਰ ਮੈਂਬਰ ਹਨ। ਇਹ ਮੈਂਬਰ ਡੈਮੋ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਗਤੀਵਿਧੀਆਂ ਵਿੱਚ ਤਾਲਮੇਲ ਕਰਨਗੇ।
ਹਰੇਕ ਮੁਹੱਲੇ ਨੂੰ ਨਸ਼ਾ ਮੁਕਤ ਮੁਹੱਲਾ ਐਲਾਨਣ ਦੇ ਮੰਤਵ ਵਾਲੀ ਇਸ ਪਹਿਲਕਦਮੀ ਵਾਲੀ ਇਸ ਮੁਹਿੰਮ ਤਹਿਤ ਡੈਪੋ ਲੋਕਾਂ ਨੂੰ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਨਗੇ, ਜੋ ਸਥਾਨਕ ਸਰੋਤਾਂ ਦੀ ਮਦਦ ਨਾਲ ਚਲਾਈਆਂ ਜਾਣਗੀਆਂ। ਐਸਟੀਐਫ ਨੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਤਰਨ ਤਾਰਨ ਜ਼ਿਲ•ੇ ਦੀਆਂ ਚਾਰ ਸਬ ਡਿਵੀਜ਼ਨਾਂ ਵਿੱਚ ਪਾਇਲਟ ਪ੍ਰਾਜੈਕਟ ਵਜੋਂ 'ਬਡੀ ਪ੍ਰੋਗਰਾਮ' ਸ਼ੁਰੂ ਕੀਤਾ ਹੈ ਤਾਂ ਜੋ ਸਕੂਲ ਤੇ ਕਾਲਜ/ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਪਕੜ ਵਿੱਚ ਆਉਣ ਤੋਂ ਬਚਾਇਆ ਜਾ ਸਕੇ।