ਸਾਬਕਾ ਕੌਂਸਲਰ ਨੇ ਪੰਜਾਬ ਸਰਕਾਰ ਵਿਰੁਧ ਕੀਤਾ ਪ੍ਰਦਰਸ਼ਨ
ਸਥਾਨਕ ਲਾਈਨੋਪਾਰ ਇਲਾਕੇ ਦੇ ਸਾਬਕਾ ਅਕਾਲੀ ਕੋਂਸਲਰ ਵਿਜੇ ਕੁਮਾਰ ਤੇ ਉਸਦੇ ਸਾਥੀਆਂ ਨੇ ਅੱਜ ਤੇਲ ਉਪਰ ਪੰਜਾਬ ਸਰਕਾਰ ਦੁਆਰਾ ਲਗਾਏ ਵੈਟ ਨੂੰ ਘਟਾਉਣ.......
ਬਠਿੰਡਾ : ਸਥਾਨਕ ਲਾਈਨੋਪਾਰ ਇਲਾਕੇ ਦੇ ਸਾਬਕਾ ਅਕਾਲੀ ਕੋਂਸਲਰ ਵਿਜੇ ਕੁਮਾਰ ਤੇ ਉਸਦੇ ਸਾਥੀਆਂ ਨੇ ਅੱਜ ਤੇਲ ਉਪਰ ਪੰਜਾਬ ਸਰਕਾਰ ਦੁਆਰਾ ਲਗਾਏ ਵੈਟ ਨੂੰ ਘਟਾਉਣ ਨੂੰ ਲੈ ਕੇ ਵਿਲੱਖਣ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਪਰਸਰਾਮ ਨਗਰ ਚੌਕ 'ਚ ਅਪਣੇ ਦੋ ਦਰਜ਼ਨ ਸਾਥੀਆਂ ਨਾਲ ਇਕੱਤਰ ਹੋਏ ਵਿਜੇ ਕੁਮਾਰ ਨੇ ਇਸ ਮੌਕੇ ਬੱਚਿਆਂ ਤੋਂ ਸਕੇਟਿੰਗ ਕਰਵਾÀੁਂਦੇ ਹੋਏ ਵਹੀਕਲਾਂ ਦੀ ਬਜਾਏ ਟਾਈਰਾਂ ਉਪਰ ਸਫ਼ਰ ਕਰਨ ਦਾ ਸੁਨੇਹਾ ਦਿਤਾ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦਿਆਂ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤੇਲ ਉਪਰ ਵੈਟ ਘਟਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਹੁਣ ਜਦ ਤੇਲ ਦੀਆਂ ਕੀਮਤਾਂ ਆਸਮਾਨੀ ਛੂਹਣ ਲੱਗੀਆਂ ਹਨ ਤਾਂ ਉਹ ਅਪਣੇ ਕੀਤੇ ਵਾਅਦੇ ਤੋਂ ਮੁਕਰ ਗਏ ਹਨ।
ਸਾਬਕਾ ਐਮ.ਸੀ ਨੇ ਕਿਹਾ ਕਿ ਗੁਆਂਢੀ ਰਾਜ਼ਾਂ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ 'ਚ ਪੰਜਾਬ ਦੇ ਮੁਕਾਬਲੇ ਤੇਲ ਦੀਆਂ ਕੀਮਤਾਂ ਕਈ ਰੁਪਏ ਘੱਟ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੇਲ ਉਪਰ ਲਗਾਏ ਜਾਂਦੇ ਵੈਟ ਨੂੰ ਘੱਟ ਕਰਕੇ ਜਨਤਾ ਨੂੰ ਰਾਹਤ ਦੇਵੇ।