ਸਰਕਾਰੀ ਹਸਪਤਾਲ 'ਚ ਗੰਦਗੀ ਦੇ ਢੇਰ ਦੇ ਰਹੇ ਹਨ ਬੀਮਾਰੀਆਂ ਨੂੰ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਸਾਤੀ ਮੌਸਮ ਦੇ ਵਿੱਚ ਲੋਕ ਨੂੰ ਆਪਣੇ ਆਸ ਪਾਸ ਸਫਾਈ ਰੱਖਣ ਲਈ ਸਿਹਤ ਵਿÎਭਾਗ ਵੱਲੋਂ ਖਾਸ ਮੁਹਿੰਮ ਚੱਲਾ ਰੱਖੀ.....

Piles of Filth in a Government Hospital

ਲੁਧਿਆਣਾ : ਬਰਸਾਤੀ ਮੌਸਮ ਦੇ ਵਿੱਚ ਲੋਕ ਨੂੰ ਆਪਣੇ ਆਸ ਪਾਸ ਸਫਾਈ ਰੱਖਣ ਲਈ ਸਿਹਤ ਵਿÎਭਾਗ ਵੱਲੋਂ ਖਾਸ ਮੁਹਿੰਮ ਚੱਲਾ ਰੱਖੀ ਹੈ । ਪਰ ਸਿਵਲ ਹਸਪਤਾਲ ਲੁਧਿਆਣਾਂ ਅੰਦਰ  ਥਾਂ ਥਾਂ ਲੱਗੇ ਗੰਦਗੀ ਢੇਰ ਸਿਹਤ ਵਿਭਾਗ ਦੀ ਮੁਹਿੰਮ ਦੀ ਪੋਲ ਕੋਲ ਰਹੇ ਹਨ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਜਿੱਥੇ ਸਵੱਚ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਨਾਲ ਹੀ  ਪੰਜਾਬ ਸਰਕਾਰ ਵੱਲੋ ਤੰਦਰੁਸਤ ਪੰਜਾਬ ਮੁਹਿੰਮ ਚਲਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।ਪਰ ਸਿਵਲ ਹਸਪਤਾਲ ਅੰਦਰ ਜਦੋਂ ਸਪੋਕਸਮੈਂਨ ਦੀ ਟੀਮ ਨੇ ਦੇਖਿਆ ਤਾਂ ਥਾਂ ਥਾਂ ਗੰਦਗੀ ਢੇਰ ਸਨ ।

ਅਮਰਜੈਂਸੀ ਦੇ ਬਾਹਰ ਜਿੱਥੇ ਪਾਣੀ ਖੜ੍ਹਾ ਸੀ ਅਤੇ ਗੰਦਗੀ ਦਾ ਢੇਰ ਸੀ । ਇਸ ਤੋਂ ਇਲਾਵਾ ਉ ਪੀ ਡੀ ਅਤੇ ਆਸ ਪਾਸ ਡਸ਼ਟਬੀਨ ਰੱਖਣ ਲਈ ਸਟੈਂਡ ਅਤੇ ਉਹਨਾਂ ਉਪੱਰ ਸਫਾਈ ਰੱਖਣ ਲਈ ਜਾਗੂਰਕ ਸਲੋਗਣ ਤਾਂ ਲਿੱਖੇ ਹੋਏ ਸਨ ਪਰ ਡਸਟਬੀਨ ਗਾਇਬ ਸਨ । ਅਮਰਜੈਂਸੀ ਦੇ ਬਾਹਰ ਪਾਣੀ ਦੀ ਨਿਕਾਸੀ ਕਰਨ ਵਾਲੀਆਂ ਜਾਲੀਆਂ ਬੰਦ ਹੋਣ ਕਾਰਨ ਲੱਗੇ ਹੋਏੇ ਏ ਸੀਆਂ ਦਾ ਪਾਣੀ ਬਾਹਰ ਖੜ੍ਹਾ ਸੀ । ਜੱਚਾ ਬੱਚਾਂ ਕੇਂਦਰ ਅੰਦਰ ਪਲਾਸਿਟ ਦੀਆਂ ਬੋਤਲਾਂ ਅਤੇ ਲਿਫਾਫਿਆਂ ਦੇ ਢੇਰ ਹੋਣ ਕਾਰਨ ਉਹਨਾਂ ਤੇ ਮੱਛਰ ਅਤੇ ਮੱਖੀਆਂ ਭਿਣਕ ਰਹੀਆਂ ਸਨ ।

ਜੇਕਰ ਤਾਜਾ ਸਰਵੇਂ ਤੇ ਨਜਰ ਮਾਰੀ ਜਾਵੇ ਤਾਂ ਸਫਾਈ ਦੇ ਮਾਮਲੇ ਵਿੱਚ  ਪਿੱਛਲੇ ਸਾਲ ਨਾਲੋ ਲੁਧਿਆਣਾਂ ਤਿਨ ਪ੍ਰਤੀਸ਼ਤ ਪੱਛੜ ਗਿਆ ਹੈ । ਕਿਉਂ ਕਿ ਪਿੱਛਲੇ ਸਾਲ ਦੇਸ਼ ਅੰਦਰ 443 ਸ਼ਾਹਿਰਾਂ ਵਿੱਚੋਂ 140ਵੇਂ ਨੰਬਰ ਤੇ ਆਉਣ ਵਾਲਾ ਲੁਧਿਆਣਾਂ ਇਸ ਵਾਰ 484 ਸ਼ਾਹਿਰ ਵਿੱਚੋਂ 143ਵੇਂ ਨੰਬਰ ਤੇ ਆਇਆ ਹੈ ਪਰ ਪ੍ਰਸਾਸ਼ਨ ਇਸ ਵਿੱਚ ਹੀ ਰਾਹਤ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ ਵਿੱਚੋਂ ਸਫਾਈ ਦੇ ਮਾਮਲੇ ਵਿੱਚ ਲੁਧਿਆਣਾਂ ਦਾ ਤੀਜਾ ਸਥਾਨ ਹੈ। ਇਸ ਸੰਬਧੀ ਜਦੋਂ ਐਸਐਮÀ ਡਾ ਗੀਤਾ ਕਟਾਰੀਆ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਹਰ ਰੋਜ ਸਫਾਈ ਹੁੰਦੀ ਹੈ ਪਰ ਫਿਰ ਵੀ ਪ੍ਰਵਾਸੀ ਮਰੀਜ ਗੰਦਗੀ ਪਾ ਦਿੰਦੇ ਹਨ । 

35 ਥਾਵਾਂ 'ਤੇ ਮਿਲਿਆ ਡੇਂਗੂ ਦਾ ਲਰਾਵਾ: ਭਾਵੇਂ ਸਿਹਤ ਵਿਭਾਗ ਸਫਾਈ ਦੇ ਦਆਵੇ ਕਰਦਾ ਹੋਵੇ ਪਰ ਲੁਧਿਆਣਾਂ ਅੰਦਰ 35 ਥਾਵਾਂ ਤੇ ਡੇਂਗੂ ਦਾ ਲਾਰਵਾ ਮਿਲਿਆ ਹੈ ਜੋ ਚਿੰਤਾਂ ਦਾ ਵਿਸ਼ਾ ਹੈ । ਇਸ ਸੰਬਧੀ ਸਿਵਲ ਸਰਜਨ ਡਾ ਪਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਹੁਣ ਤੱਕ ਪਿੰਡਾਂ ਅੰਦਰ 203 ਜਾਗਰੂਕ ਕੈਂਪ ਲਗਾਏ ਜਾ ਚੁੱਕੇ ਹਨ।