ਨਸ਼ਾ ਵਿਰੋਧੀ ਦਿਵਸ ਮੌਕੇ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਸੈਮੀਨਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਸੁਰਜੀਤ ਸਿੰਘ ਦੀ ਅਗਵਾਈ 'ਚ ਸਿਟੀ ਪੈਲੇਸ ਵਿਖੇ ਇੰਟਰਨੈਸ਼ਨਲ ਡੇਅ ਐਂਟੀ ਡਰੱਗ ਵਿਸ਼ੇ......

Addressing the Seminar S P. Surjit Singh

ਜਗਰਾਉਂ : ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਸੁਰਜੀਤ ਸਿੰਘ ਦੀ ਅਗਵਾਈ 'ਚ ਸਿਟੀ ਪੈਲੇਸ ਵਿਖੇ ਇੰਟਰਨੈਸ਼ਨਲ ਡੇਅ ਐਂਟੀ ਡਰੱਗ ਵਿਸ਼ੇ 'ਤੇ ਪਿੰਡਾਂ ਦੀਆਂ ਵੱਖ-ਵੱਖ ਪੰਚਾਇਤਾਂ, ਕੌਂਸਲਰਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ 'ਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਸ. ਐਸ. ਪੀ. ਸੁਰਜੀਤ ਸਿੰਘ ਨੇ ਲੋਕਾਂ ਤੋਂ ਨਸ਼ਾ ਮੁਕਤ ਸਮਾਜ ਸਿਰਜਣ ਲਈ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਅੱਜ ਨਸ਼ਾ ਸਮਾਜ ਅੰਦਰ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ, ਜਿਸ ਨੂੰ ਖ਼ਤਮ ਕਰਨ ਲਈ ਬੜੇ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਨੇ ਨਸ਼ੇ ਨੂੰ ਖ਼ਤਮ ਕਰਨ ਲਈ ਸਿਰਤੋੜ ਮਿਹਨਤ ਕਰਦੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਕੁਮਾਰ ਟਿੱਕਾ, ਪੀ. ਡੀ. ਐਫ. ਏ. ਦੇ ਪ੍ਰਧਾਨ ਇੰਦਰਪਾਲ ਸਿੰਘ ਵਛੇਰ, ਬੇਜ਼ਮੀਨੇ ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਸਤਪਾਲ ਸਿੰਘ ਦੇਹੜਕਾ, ਸਮਾਜ ਸੇਵੀ ਆਗੂ ਸੁੱਖ ਜਗਰਾਉਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਜੇਕਰ ਤੁਸੀ ਨਸ਼ੇ ਨੂੰ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਆਸ-ਪਾਸ ਵਿਕਦੇ ਨਸ਼ੇ ਸਬੰਧੀ ਪੁਲਿਸ ਨੂੰ ਬਿਨ੍ਹਾਂ ਡਰ ਜਾਣਕਾਰੀ ਦਿਉ। 

ਸੈਮੀਨਾਰ 'ਚ ਸਟੇਜ ਦੀ ਸੇਵਾ ਕੈਪਟਨ ਨਰੈਸ਼ ਵਰਮਾ ਨੇ ਬਾਖੂਬੀ ਨਿਭਾਈ। ਇਸੇ ਤਰ੍ਹਾਂ ਸਿੱਧਵਾਂ ਬੇਟ ਵਿਖੇ ਇੰਟਰਨੈਸ਼ਨਲ ਡੇਅ ਐਂਟੀ ਡਰੱਗ ਵਿਸ਼ੇ 'ਤੇ ਸੈਮੀਨਾਰ ਕਰਵਾਇਆ, ਜਿਸ 'ਚ ਐਸ. ਪੀ. ਇੰਨ: ਰੁਪਿੰਦਰ ਭਾਰਦਵਾਜ ਵਿਸ਼ੇਸ਼ ਤੌਰ 'ਤੇ ਪਹੁੰਚੇ।  ਇਸ ਮੌਕੇ ਡੀ. ਐਸ. ਪੀ. ਕੰਵਰਪਾਲ ਸਿੰਘ, ਐਸ. ਐਚ. ਓ. ਸਿਟੀ ਇੰਦਰਜੀਤ ਸਿੰਘ ਬੋਪਾਰਾਏ, ਐਸ. ਐਚ. ਓ. ਸਦਰ ਜਗਜੀਤ ਸਿੰਘ, ਟ੍ਰੈਫਿਕ ਇੰਚਾਰਜ ਨਿਧਾਨ ਸਿੰਘ,

ਪੀ. ਸੀ. ਆਰ. ਇੰਚਾਰਜ ਮੈਡਮ ਚਰਨਜੀਤ ਕੌਰ, ਸੁਵਿਧਾ ਕੇਂਦਰ ਦੇ ਇੰਚਾਰਜ ਜਗਰਾਜ ਸਿੰਘ, ਹੌਲਦਾਰ ਸੁਖਦੇਵ ਸਿੰਘ ਤੋਂ ਇਲਾਵਾ ਕੌਂਸਲਰ ਕਰਮਜੀਤ ਸਿੰਘ ਕੈਂਥ, ਸਾਜਨ ਮਲਹੋਤਰਾ, ਟੋਨੀ ਵਰਮਾ, ਜਗਜੀਤ ਸਿੰਘ ਜੱਗੀ, ਰਾਕੇਸ਼ ਕੁਮਾਰ ਰੋਡਾ, ਰਾਜ ਕੁਮਾਰ ਭੱਲਾ ਤੇ ਕੈਪਟਨ ਨਰੈਸ਼ ਵਰਮਾ ਆਦਿ ਹਾਜ਼ਰ ਸਨ।