ਐਨਆਰਆਈਜ਼ ਦੇ ਸਹਿਯੋਗ ਨਾਲ ਗੁਰਧਨਪੁਰ 'ਚ ਲਾਇਆ ਮੈਡੀਕਲ ਜਾਂਚ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਜਲੰਧਰ ਵੱਲੋਂ ਐਨ.ਆਰ.ਆਈ ਧਿਆਨ ਸਿੰਘ ਬਾਜਵਾ ਅਤੇ ਐਨ.ਆਰ.ਆਈ.......

Doctors Teams Examining Patients

ਅਮਲੋਹ : ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਜਲੰਧਰ ਵੱਲੋਂ ਐਨ.ਆਰ.ਆਈ ਧਿਆਨ ਸਿੰਘ ਬਾਜਵਾ ਅਤੇ ਐਨ.ਆਰ.ਆਈ ਮਨਜੀਤ ਸਿੰਘ ਬੌਬੀ ਦੇ ਸਹਿਯੋਗ ਨਾਲ ਪਿੰਡ ਗੁਰਧਨਪੁਰ ਵਿਖੇ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਕੈਂਪ ਵਿੱਚ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਪਹੁੰਚੇ ਲਾਭ ਉਠਾਇਆ ਗਿਆ। ਇਸ ਮੌਕੇ ਤੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਜਿੱਥੇ ਜਰਨਲ ਬਿਮਾਰੀਆਂ ਦਾ ਚੈਕਅਪ ਕਰਕੇ ਲੋਕਾ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਉਥੇ ਹੀ ਕੈਂਸਰ ਦੇ ਟੈਸਟ ਵੀ ਲਏ ਗਏ ਅਤੇ ਸਹੀ ਸਲਾਹ ਵੀ ਦਿੱਤੀ ਗਈ। 

ਕੈਂਪ ਦੇ ਪ੍ਰਬੰਧਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਕੈਂਪ ਐਨ.ਆਰ.ਆਈ ਧਿਆਨ ਸਿੰਘ ਬਾਜਵਾ ਅਤੇ ਐਨ.ਆਰ.ਆਈ ਮਨਜੀਤ ਸਿੰਘ ਬੌਬੀ ਦੇ ਸਹਿਯੋਗ ਨਾਲ ਲਗਾਇਆ ਅਤੇ ਸਮੇਂ ਸਮੇਂ ਉਤੇ ਐਨ.ਆਰ.ਆਂਈ ਵੀਰਾਂ ਵੱਲੋਂ ਸਮਾਜ ਸੇਵੀ ਕਾਰਜਾ, ਮੁਫ਼ਤ ਮੈਡੀਕਲ ਕੈਪਾਂ ਅਤੇ ਖੇਡ ਟੂਰਨਾਮੈਂਟ ਕਰਵਾਊਣ ਨੂੰ ਵੀ ਸ਼ਹਿਯੋਗ ਦਿੱਤਾ ਜਾਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪਿੰਡ ਵਾਸੀਆਂ ਨੂੰ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਦੇ ਲੋੜ ਪਈ ਤਾਂ ਉਨ੍ਹਾਂ ਨੇ ਪਹਿਲ ਦੇ ਆਧਾਰ ਉਤੇ ਉਨ੍ਹਾਂ ਦਾ ਪੂਰਨ ਸਹਿਯੋਗ ਦਿੱਤਾ ਤੇ ਉਨ੍ਹਾਂ ਵੱਲੋਂ ਮਿਲ ਰਹੇ ਸਹਿਯੋਗ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਪ੍ਰਬੰਧਕਾ ਨੇ ਦੱਸਿਆ ਕਿ ਅੱਜ 300 ਦੇ ਕਰੀਬ ਮਰੀਜਾ ਦਾ ਚੈਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਕੈਸਰ ਦੇ ਵੀ ਸੈਪਲ ਲਏ ਗਏ ਹਨ ਜਿਨ੍ਹਾਂ ਦੀਆ ਰਿਪੋਰਟਾ ਆਊਣ ਉਤੇ ਇਲਾਜ ਕੀਤਾ ਜਾਵੇਗਾ। ਇਸ ਮੌਕੇ ਨਿਸ਼ਾਨ ਸਿੰਘ, ਲਖਵਿੰਦਰ ਸਿੰਘ, ਕੁਲਵੰਤ ਸਿੰਘ ਬਾਜਵਾ, ਸਤਿੰਦਰ ਸਿੰਘ ਕੈਨੇਡਾ, ਸਵਰਨ ਸਿੰਘ, ਮਹਿੰਦਰ ਸਿੰਘ, ਦਲਜੀਤ ਕੌਰ ਹੁੰਦਲ, ਮਹਿਦਰ ਸਿੰਘ, ਗੁਰਚਰਨ ਸਿੰਘ, ਨਰਿੰਦਰ ਸਿੰਘ, ਸੋਹਣ ਸਿੰਘ, ਬੱਬੂ ਇਟਲੀ, ਬਲਵਿੰਦਰ ਸਿੰਘ, ਰੋਬਿਨ ਬਾਜਵਾ, ਗੁਰਜੀਵਨ ਸਿੰਘ, ਸੰਦੀਪ ਸਿੰਘ ਬਾਜਵਾ, ਸਤਨਾਮ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ ਵਿੱਕੀ ਅਤੇ ਪਿੰਡ ਵਾਸ਼ੀ ਹਾਜ਼ਰ ਸਨ।