ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਸਬੰਧੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ ਪੰਜਾਬ ਵਿੱਚ ਨਸ਼ੇ ਰੁੱਕਣ ਦਾ ਨਾਅ ਨਹੀਂ ਲੈ ਰਹੇ ਨਸ਼ਿਆਂ ਕਾਰਨ ਕੀਮਤੀ ਜਾਨਾ ਤੱਕ ਜਾ ਰਹੀਆਂ.......

New Patiala Welfare Club Members During Meeting

ਪਟਿਆਲਾ : ਅੱਜ ਪੰਜਾਬ ਵਿੱਚ ਨਸ਼ੇ ਰੁੱਕਣ ਦਾ ਨਾਅ ਨਹੀਂ ਲੈ ਰਹੇ ਨਸ਼ਿਆਂ ਕਾਰਨ ਕੀਮਤੀ ਜਾਨਾ ਤੱਕ ਜਾ ਰਹੀਆਂ ਹਨ। ਜਿਸਦੀ ਤਾਜਾ ਉਦਾਹਰਨ ਸੂਬੇ ਅੰਦਰ ਨਸ਼ਿਆਂ ਦੀ ਵਰਡੋਜ ਨਾਲ ਲਗਾਤਾਰ ਜਾ ਰਹੀਆਂ ਜਾਨਾਂ ਅਤੇ ਜਲਾਲਾਬਾਦ ਹਲਕੇ 'ਚੋਂ ਪੈਦੇ ਪਿੰਡ ਬੂਰਵਾਲਾ ਵਿੱਚ ਨਸ਼ੇਡੀ ਪੁੱਤ ਵਲੋਂ ਆਪਣੀ ਮਾਂ-ਭੈਣ ਦੀ ਕੀਤੀ ਗਈ ਹੱਤਿਆਂ ਹੈ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਰੂਪੀ ਦੈਤ ਤੋਂ ਬਚਾਉਣ ਸਬੰਧੀ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਵਿਸ਼ੇਸ਼ ਚਰਚਾ ਸਬੰਧੀ ਬੈਠਕ ਬੁਲਾਈ ਗਈ

ਜਿਸ ਵਿੱਚ ਪੰਜਾਬ 'ਚੋਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਲੱਬ ਦੇ ਨੁਮਾਇੰਦਿਆਂ ਵਲੋਂ ਵਿਚਾਰ ਸਾਂਝੇ ਕੀਤੇ ਗਏ।  ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਵੀ ਨਸ਼ਾ ਪੀੜਤਾਂ ਦੇ ਇਲਾਜ ਸਬੰਧੀ ਕਾਰਗਰ ਨਹੀਂ ਸਾਬਤ ਹੋਏ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਦਿ ਹੋਏ ਨੌਜਵਾਨਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਖੋਲੇ ਜਾਣ।  ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਠੋਸ ਕਦਮ ਚੁੱਕੇ ਜਾਣ ਜਦੋਂ ਤੱਕ ਨਸ਼ਿਆਂ ਦਾ ਜੜੋ ਖਾਤਮਾ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਤੰਦਰੁਸਤ ਕਿਵੇਂ ਹੋਵੇਗਾ। 

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਦੇ ਸਮਾਜਿਕ ਫਰਜ਼ ਬਣਦਾ ਹੈ। ਉਹ ਨਸ਼ਿਆਂ ਦੇ ਕੱਟੜ ਵਿਰੋਧੀ ਬਣਕੇ ਆਪਣੇ ਘਰਾਂ ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਤੋਂ ਮੁਕੰਮਲ ਨਸ਼ਾ ਮੁਕਤ ਸਮਾਜ ਲਈ ਸੰਘਰਸ਼ ਵਿੱਢੇ। ਇਸ ਮੌਕੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਜੇ.ਪੀ., ਐਸ.ਕੇ.ਸ਼ਰਮਾ (ਰਿਟਾ) ਡਿਪਟੀ ਸੈਕਟਰੀ, ਮੇਘਰਾਜ ਸ਼ਰਮਾ (ਰਿਟਾ) ਹੈਡ ਮਾਸਟਰ, ਗੁਰਦੀਪ ਸਿੰਘ (ਰਿਟਾ) ਐਕਸੀਅਨ, ਬਾਲੀਰਾਮ ਮਹਿਤਾ (ਰਿਟਾ) ਸੀ.ਏ.ਓ. ਹਾਜੀ ਅਲੀ, ਪਰਮਜੀਤ ਸਿੰਘ ਪਰਮਾ, ਰਤਨ ਕਾਂਸਲ, ਪੁਨੀਤ ਕੁਮਾਰ, ਮਦਨ ਸਿੰਘ, ਕਾਕਾ ਸਿੰਘ, ਸੁਰਿੰਦਰ ਕੁਮਾਰ, ਮਨਿੰਦਰ ਸਿੰਘ ਆਦਿ ਹਾਜ਼ਰ  ਸਨ।