ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਲਗਾਏ ਪੌਦੇ
ਅੰਤਰ-ਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਬਾਬਾ ਲਾਲ ਦਾਸ ਵਿਵੇਕ ਆਸ਼ਰਮ ਲੰਗੇਆਣੇ.....
ਬਾਘਾ ਪੁਰਾਣਾ : ਅੰਤਰ-ਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਬਾਬਾ ਲਾਲ ਦਾਸ ਵਿਵੇਕ ਆਸ਼ਰਮ ਲੰਗੇਆਣੇ ਵਾਲਿਆਂ ਦੀ ਅਗਵਾਈ ਵਿਚ ਡੇਰਾ ਬਾਬਾ ਬੁੱਧ ਗਿਰੀ (ਪਿੰਡ ਭੋਖੜਾ) ਵਿਖੇ ਪੌਦੇ ਲਗਾਏ ਗਏ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਿਸ ਕਵਿਤਾ ਗਰਗ ਬੀ.ਡੀ.ਪੀ.ਓ. ਗੋਨਿਆਣਾ ਨੇ ਜਿੱਥੇ ਆਪਣੇ ਹੱਥਾਂ ਨਾਲ ਪੌਦਾ ਲਗਾਇਆ। ਉਥੇ ਹੀ ਸੰਤਾਂ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸ਼ੰਸ਼ਾ ਵੀ ਕੀਤੀ।
ਇਸ ਮੌਕੇ ਸੰਗਤਾਂ ਨੂੰ ਬਾਬਾ ਲਾਲ ਦਾਸ ਨੇ ਨਸ਼ਿਆਂ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਦੁਰ-ਪ੍ਰਭਾਵ ਜਿਵੇਂ ਅਚਾਨਕ ਮੌਤ, ਜਿਗਰ, ਦਿਮਾਗ ਅਤੇ ਦਿਲ ਦੀਆਂ ਬੀਮਾਰੀਆਂ, ਸੜਕ ਦੁਰਘਟਨਾਵਾਂ, ਪਰਿਵਾਰਿਕ ਕਲੇਸ਼,ਆਤਮ ਹੱਤਿਆਵਾਂ, ਬਾਰੇ ਵਿਸਥਾਰ ਨਾਲ ਦੱਸਿਆ। ਉਨਾ੍ਹ ਕਿਹਾ ਕਿ ਹਰ ਮਨੁੱਖ ਨੂੰ ਹਰ ਸਾਲ ਘੱਟੋਂ ਘੱਟ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਹੀ ਅਸੀ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਕਰ ਸਕਾਂਗੇ।
ਇਸ ਮੌਕੇ 'ਤੇ ਗ੍ਰਾਮ ਪੰਚਾਇਤ ਅਤੇ ਕਲੱਬ ਦੇ ਨੌਜਵਾਨਾਂ ਤੋਂ ਬਾਬਾ ਜੀ ਨੇ ਪ੍ਰਣ ਲਿਆ ਕਿ ਉਹ ਪਿੰਡ ਅਤੇ ਇਲਾਕੇ ਵਿੱਚੋਂ ਨਸ਼ੇ ਦੇ ਖਾਤਮੇ ਵਾਸਤੇ ਦਿਲ ਲਗਾ ਕੇ ਕੰਮ ਕਰਨਗੇ ਅਤੇ ਹਾਜਰ ਹਰ ਪ੍ਰਾਣੀ ਨਸ਼ੇ ਦੇ ਖਾਤਮੇ ਦੀ ਮੁਹਿੰਮ ਆਪੋ ਆਪਣੇ ਘਰ ਤੋਂ ਸ਼ੁਰੂ ਕਰੇਗਾ। ਇਸ ਮੌਕੇ ਅਮਨਦੀਪ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਸਿੰਘ ਭੀਮ, ਜਗਸੀਰ ਸਿੰਘ, ਪਰਦੀਪ ਸਿੰਘ, ਸੁਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।