ਉੱਘੇ ਪੰਜਾਬੀ ਲੇਖਕਾਂ ਦਾ ਵਫ਼ਦ ਜਸਵੰਤ ਸਿੰਘ ਕੰਵਲ ਨੂੰ ਜਨਮ ਦਿਨ ਮੌਕੇ ਵਧਾਈ ਦੇਣ ਢੁੱਡੀਕੇ ਪਹੁੰਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਦੀ ਪੂਰਵ ਸੰਧਿਆ 'ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ.........

Jaswant Singh Kanwal With Delegate of Punjabi Writer

ਲੁਧਿਆਣਾ/ਦੋਰਾਹਾ : ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਦੀ ਪੂਰਵ ਸੰਧਿਆ 'ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ  ਸੁਰਿੰਦਰ ਕੈਲੇ ਦੀ ਅਗਵਾਈ 'ਚ ਲੇਖਕਾਂ ਦਾ ਵਫ਼ਦ ਵਧਾਈ ਦੇਣ ਢੁੱਡੀਕੇ ਪਹੁੰਚੇ। ਸਰਦਾਰ ਕੰਵਲ ਨਾ ਕੇਵਲ ਉਮਰ ਪੱਖੋਂ ਹੀ ਸਗੋਂ ਸਾਹਿਤਕ ਗੁਣਵੱਤਾ ਪੱਖੋਂ ਵੀ ਵਡਮੁੱਲੀ ਸ਼ਖ਼ਸੀਅਤ ਦੇ ਮਾਲਕ ਹਨ। ਅਕਾਡਮੀ ਦੇ ਮੀਤ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਖਿਆ ਕਿ

ਜਸਵੰਤ ਸਿੰਘ ਕੰਵਲ ਹਮੇਸ਼ਾ ਪੰਜਾਬੀ ਲੋਕਾਂ ਬਾਰੇ, ਪੰਜਾਬੀ ਸੱਭਿਆਚਾਰ ਬਾਰੇ ਧਰਤੀ ਨਾਲ ਜੁੜ ਕੇ ਅਪਣੀਆਂ ਲਿਖਤਾਂ ਨਾਲ ਸਭਿਆਚਾਰ ਨੂੰ ਅਮੀਰ ਕਰਦੇ ਰਹੇ ਹਨ। ਉਨ੍ਹਾਂ ਕਾਮਨਾ ਕੀਤੀ ਕਿ ਉਹ ਹੋਰ ਲੰਮੀ ਤੰਦਰੁਸਤੀ ਵਾਲੀ ਉਮਰ ਭੋਗ ਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਨੂੰ ਹੋਰ ਭਰਪੂਰ ਹੋਣ। ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀ ਤਰਸੇਮ ਬਰਨਾਲਾ, ਮੇਜਰ ਸਿੰਘ ਗਿੱਲ, ਲੇਖਕ ਭੋਲਾ ਸਿੰਘ ਸੰਘੇੜਾ, ਲਛਮਣ ਸਿੰਘ ਮੁਸਾਫ਼ਰ, ਭੁਪਿੰਦਰ ਸਿੰਘ ਧਾਲੀਵਾਲ ਸ਼ਾਮਲ ਸਨ।