ਰੋਡਵੇਜ਼ ਕਾਮਿਆਂ ਨੇ ਦਿਤਾ ਧਰਨਾ
ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਮਿਤੀ 3 ਜੂਨ ਨੂੰ ਪੰਜਾਬ ਦੇ 18 ਡਿਪੂਆਂ ਵਿੱਚ ਹੜਤਾਲ.......
ਫਿਰੋਜ਼ਪੁਰ: ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਮਿਤੀ 3 ਜੂਨ ਨੂੰ ਪੰਜਾਬ ਦੇ 18 ਡਿਪੂਆਂ ਵਿੱਚ ਹੜਤਾਲ ਕਰਨ ਤੇ ਜਨਰਲ ਬੱਸ ਸਟੈਂਡ ਬੰਦ ਕਰਨ ਦਾ ਨੋਟਿਸ ਦਿੱਤਾ ਸੀ ਨੋਟਿਸ ਦੇ ਮੁਤਾਬਿਕ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਫਿਰੋਜ਼ਪੁਰ ਵਲੋਂ 25 ਜੂਨ ਨੂੰ ਇਕ ਦਿਨ ਦੀ ਹੜਤਾਲ ਕੀਤੀ ਗਈ ਅਤੇ ਜਰਨਲ ਬੱਸ ਸਟੈਂਡ ਬੰਦ ਕੀਤਾ ਗਿਆ ਜੋ ਕਿ ਪੰਜਾਬ ਦੀ ਮੀਡੀਆਂ ਤੋਂ ਆਈ ਰਿਪੋਟ ਮੁਤਾਬਿਕ ਸਾਰੇ ਪੰਜਾਬ ਵਿੱਚ ਹੜਤਾਲ ਹੋਈ ਅਤੇ ਵਰਕਰਾਂ ਦੇ ਵਿਸ਼ਾਲ ਇੱਕਠ ਨੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਜਰਨਲ ਬੱਸ ਸਟੈਂਡ ਬੰਦ ਕੀਤਾ ਗਿਆ।
ਪਰ ਨੋਟਿਸ ਦੇ ਉਲਟ ਜਾ ਕਿ ਜਰਨਲ ਸਟੈਂਡ ਫਿਰੋਜ਼ਪੁਰ ਅਤੇ ਹੜਤਾਲ ਦੇ ਸਬੰਧ ਵਿੱਚ ਲੱਗੇ ਪੁਲਿਸ ਅਧਿਕਾਰੀਆ ਵੱਲੋਂ ਜਰਨਲ ਬੱਸ ਸਟੈਂਡ ਖਲਵਾਉਣ ਦੀ ਕੋਸ਼ਿਸ ਕੀਤੀ ਗਈ ਪਰ ਹੜਤਾਲ ਕਰ ਰਹੇ ਕਰਮਚਾਰੀਆਂ ਵੱਲੋਂ ਆਪਣਾ ਧਰਨਾ ਸਾਂਤਮਈ ਰੱਖਿਆ ਗਿਆ ਅਤੇ ਸਾਮ ਨੂੰ ਧਰਨੇ ਦੀ ਸਮਾਪਤੀ ਕੀਤੀ ਗਈ ਪਰ ਭਰੋਸੋਯੋਗ ਸੂਤਰਾ ਤੋਂ ਪਤਾ ਲੱਗਿਆ ਹੈ ਕਿ ਜਰਨਲ ਮੈਨੇਜ਼ਰ ਫਿਰੋਜ਼ਪੁਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਤਮਈ ਧਰਨਾ ਦੇ ਰਹੇ ਵਰਕਰਾਂ ਤੇ ਨਜਾਇਜ਼ ਪਰਚਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਥੇਬੰਦੀ ਵੱਲੋਂ ਸ਼ਖਤ ਸ਼ਬਦਾ ਵਿੱਚ ਇਸ ਦੀ ਨਿਖਧੀ ਕਰਦੀ ਹੈ।
ਜੇਕਰ ਕੋਈ ਪਰਚਾ ਦਰਜ ਹੋਇਆ ਤਾਂ ਪੰਜਾਬ ਦੇ 18 ਡਿਪੂਆਂ ਨੂੰ ਬੰਦ ਕਰਕੇ ਫਿਰੋਜ਼ਪੁਰ ਨੂੰ ਜ਼ਾਮ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਜੇਕਰ ਕੋਈ ਪਰਚਾ ਦਰਜ ਕਰਨਾ ਸਰਾਸਰ ਗਲਤ ਹੈ ਜੇਕਰ ਕੋਈ ਐਕਸ਼ਨ ਕੀਤਾ ਜਾਂਦਾ ਹੈ ਤਾਂ ਹੋਣ ਵਾਲੇ ਸਾਡੇ ਨੁਕਸਾਨ ਦੀ ਜਿੰਮੇਵਾਰੀ ਜਰਨਲ ਮੈਨੇਜਰ ਫਿਰੋਜ਼ਪੁਰ ਤੇ ਸਬੰਧਿਤ ਪੁਲਿਸ ਅਧਿਕਾਰੀਆਂ ਦੀ ਹੋਵੇਗੀ। ਇਸਦੇ ਨਾਲ ਡਿਪੂ ਪ੍ਰਧਾਨ ਜਤਿੰਦਰ ਸਿੰਘ ਵੱਲੋਂ ਪੰਜਾਬ ਦੀ ਟਰਾਂਸਪੋਰਟ ਮੰਤਰੀ ਵੱਲੋਂ ਪਨਬੱਸ ਮੁਲਾਜ਼ਮਾ ਵਿਰੁੱਧ ਦਿੱਤੇ ਗਏ ਬਿਆਨ ਦੀ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਾਂ ਯੂਨੀਅਨ ਸ਼ਖਤ ਸ਼ਬਦਾਂ ਵਿੱਚ ਨਿਖੇਦੀ ਕਰਦੀ ਹੈ।