ਸਕੂਲ ਸਿਖਿਆ ਹੋਈ ਹੋਰ ਮਹਿੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਤੇ ਸਾਬਕਾ ਆਈਏਐਸ ਮਨੋਹਰ ਕਾਂਤ ਕਲੋਹੀਆ ਦੀ ਅਗਵਾਈ ਹੇਠ ਬੋਰਡ ਆਫ਼......

Punjab School Education Board

ਐਸ.ਏ.ਐਸ. ਨਗਰ : ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਤੇ ਸਾਬਕਾ ਆਈਏਐਸ ਮਨੋਹਰ ਕਾਂਤ ਕਲੋਹੀਆ ਦੀ ਅਗਵਾਈ ਹੇਠ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਮੀਟਿੰਗ ਵਿਚ ਆਪਸੀ ਵਿਚਾਰ ਚਰਚਾ ਕਰਨ ਉਪਰੰਤ ਕਈ ਮਹੱਤਵਪੂਰਨ ਫ਼ੈਸਲਿਆਂ 'ਤੇ ਮੋਹਰ ਲਾਈ ਗਈ। ਮੀਟਿੰਗ ਵਿਚ ਬਾਰ੍ਹਵੀਂ ਦੀ ਵਿਵਾਤਤ ਕਿਤਾਬ ਸਮੇਤ ਪ੍ਰਯੋਗੀ ਪ੍ਰੀਖਿਆ, ਐਫ਼ੀਲੀਏਟਿਡ ਸਕੂਲ ਦੀਆਂ ਅਪੀਲਾਂ ਅਤੇ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਜ਼ਾ ਵਿਰੁਧ ਅਪੀਲਾਂ ਸਬੰਧੀ ਰੀਵਿਊ ਮੀਟਿੰਗ ਦੀ ਸਮੀਖਿਆ ਕੀਤੀ। ਇਹ ਜਾਣਕਾਰੀ ਦਿੰਦਿਆਂ ਸਿਖਿਆ ਬੋਰਡ ਦੀ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਦਸਿਆ ਕਿ

ਸਿਖਿਆ ਬੋਰਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਇਸ ਮੀਟਿੰਗ ਵਿਚ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਸਮੇਤ ਡੀਜੀਐਸਈ-ਕਮ-ਸਿਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਸ਼ਾਂਤ ਕੁਮਾਰ ਗੋਇਲ, ਸਿਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਮਨਵੇਸ਼ ਸਿੰਘ ਸਿੱਧੂ, ਵਿੱਤ ਵਿਭਾਗ ਦੇ ਨੁਮਾਇੰਦੇ ਵਜੋਂ ਡਿਪਟੀ ਕੰਟਰੋਲਰ ਲੋਕਲ ਆਡਿਟ ਅਸ਼ਵਨੀ ਬਾਂਸਲ, ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਡੀਨ/ਸੀਓਈ ਡਾ. ਐਸਐਸ ਕੁਕਲ, ਪੰਜਾਬ ਟੈਕਨੀਕਲ ਯੂਨੀਵਰਸਟੀ

ਜਲੰਧਰ ਦੇ ਰਜਿਸਟਰਾਰ ਡਾ. ਐਸਐਸ ਵਾਲੀਆ, ਡੀਪੀਆਈ (ਸੈਕੰਡਰੀ) ਪਰਮਜੀਤ ਸਿੰਘ, ਡੀਪੀਆਈ (ਐਲੀਮੈਂਟਰੀ/ਐਸਸੀਈਆਰਟੀ) ਇੰਦਰਜੀਤ ਸਿੰਘ ਹਾਜ਼ਰ ਸਨ। ਜਦਕਿ ਬੋਰਡ ਦੀ ਸਕੱਤਰ ਨੇ ਸ੍ਰੀਮਤੀ ਹਰਗੁਣਜੀਤ ਕੌਰ ਨੇ ਖ਼ੁਦ ਬਤੌਰ ਕਨਵੀਨਰ ਅਪਣੀ ਜ਼ਿੰਮੇਵਾਰੀ ਨਿਭਾਈ।  ਹਰਗੁਣਜੀਤ ਕੌਰ ਨੇ ਦਸਿਆ ਕਿ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਕਿ ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਹੋਣ ਵਾਲੀ ਪ੍ਰਯੋਗੀ ਪ੍ਰੀਖਿਆ ਹੁਣ ਬੋਰਡ ਵਲੋਂ ਲਈ ਜਾਵੇਗੀ ਅਤੇ ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਲਈ ਜਾਣ ਵਾਲੀ ਫ਼ੀਸ ਵਿਚ 100 ਰੁਪਏ ਦਾ ਵਾਧਾ ਕੀਤਾ। 

ਸਕੂਲ ਸਿਖਿਆ ਹੋਈ ਹੋਰ ਮਹਿੰਗੀ
ਵੋਕੇਸ਼ਨਲ ਸਟਰੀਮ ਅਧੀਨ 11ਵੀਂ/12ਵੀਂ ਸ਼੍ਰੇਣੀ ਦੇ 'ਬਿਰ²ਨਸ ਐੱਡ ਕਾਮਰਸ ਗਰੁਪ' ਦੇ ਟਰੇਡ 'ਰੂਰਲ ਮਾਰਕੀਟਿੰਗ', 'ਟੈਕਸੇਸ਼ਨ ਪ੍ਰੈਕਟੀਸਿਸ','ਇੰਸੋਰੈਂਸ਼', 'ਕੋ-ਆਪਰੇਸ਼ਨ', ਅਤੇ 'ਇਮਪੋਰਟ ਐੱਡ ਐਕਸਪੋਰਟ ਪ੍ਰੈਕਟੀਸਿਸ ਅਤੇ ਡਾਕੂਮੈਂਟੇਸ਼ਨ' ਦੇ ਵਿਸ਼ਿਆਂ ਨੂੰ ਵੀ ਪ੍ਰੈਕਟੀਕਲ ਵਿਸ਼ਿਆਂ ਵਿਚ ਸ਼ਾਮਲ ਕਰ ਦਿਤਾ ਹੈ। 

ਇਹ ਵੀ ਫ਼ੈਸਲਾ ਕੀਤਾ ਕਿ ਸੀਨੀਅਰ ਸੈਕੰਡਰੀ ਸਟਰੀਮ ਆਫ਼ ਸਟੱਡੀਜ਼ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਦਰਜ ਵਿਸ਼ਿਆਂ ਵਿਚੋਂ ਜਿਹੜੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਬੋਰਡ ਵਲੋਂ ਤਿਆਰ ਨਹੀਂ ਕੀਤੀਆਂ।  ਉਨ੍ਹਾਂ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਵਿਦਿਅਕ ਸੈਸ਼ਨ 2018-19 ਲਈ ਪ੍ਰਾਈਵੇਟ ਪਬਲਿਸ਼ਰਾਂ ਵਲੋਂ ਪ੍ਰਕਾਸ਼ਿਤ ਕੀਤੀਆਂ ਪੁਸਤਕਾਂ ਨੂੰ ਬੋਰਡ ਵਲੋਂ ਰਿਕਮੈਂਡ ਕਰਨ ਦਾ ਫ਼ੈਸਲਾ ਵੀ ਲਿਆ।