ਗੈਂਗਸਟਰਾਂ ਵਲੋਂ ਸੋਸ਼ਲ ਮੀਡੀਆ ਦੀ ਬੇਰੋਕ ਵਰਤੋਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਵੇਂ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਮਾਫੀਆ ਮੁਕਤ ਸੂਬਾ ਬਣਾਉਣ ਦੀਆਂ ਗੱਲਾਂ ਤਾਂ ਕੀਤੀਆਂ.......

ScreenShot Of Sukh Kahlon Sharp Shooter Facebook Profile

ਲੁਧਿਆਣਾ : ਭਾਵੇਂ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਮਾਫੀਆ ਮੁਕਤ ਸੂਬਾ ਬਣਾਉਣ ਦੀਆਂ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਹਨ ਪਰ ਕੀ ਸੂਬਾ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਵਚਨਬਧ ਹੈ? ਅੱਜ ਆਏ ਦਿਨ ਇਨ੍ਹਾਂ ਗੈਂਗਸਟਰਾਂ ਵਲੋਂ ਪੰਜਾਬ ਭਰ ਵਿਚ ਵਾਰਦਾਤਾ ਕੀਤੀਆਂ ਜਾ ਰਹੀਆਂ ਹਨ ਤੇ ਆਮ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਸੂਬੇ ਵਿਚ ਇਨ੍ਹਾਂ ਗੈਂਗਸਟਰਾਂ ਵਲੋਂ ਆਪਸੀ ਗੈਂਗਵਾਰ ਤੋਂ ਇਲਾਵਾ ਕਤਲ, ਕੁੱਟਮਾਰ ਆਦਿ ਗਤੀਵਿਧੀਆਂ ਕਰ ਕੇ ਜਿਥੇ ਆਮ ਲੋਕਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

ਉਥੇ ਹੀ ਅਪਣਾ ਨਾਮ ਇਸ ਦਲਦਲ ਵਿਚ ਚਮਕਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਵੀ ਖੂਬ ਲਿਆ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਕਾਰਾ ਕਰ ਕੇ ਅਪਣਾ ਨਾਮ ਬਣਾਉਣ ਲਈ ਇਨ੍ਹਾਂ ਸਾਈਟਾਂ 'ਤੇ ਸ਼ਰੇਆਮ ਇਸ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ। ਜਿਸ ਨੂੰ ਵੇਖ ਕੇ ਪੰਜਾਬ ਦੇ ਨੌਜਵਾਨ ਖ਼ਾਸ ਕਰ ਕੇ 15 ਤੋਂ 25 ਸਾਲ ਤਕ ਦੇ ਬੱਚੇ ਤੇ ਨੌਜਵਾਨ ਇਨ੍ਹਾਂ ਤੋਂ ਬਹੁਤ ਪ੍ਰਭਾਵਤ ਹੁੰਦੇ ਹਨ। ਇਸ ਆਪਸੀ ਗੈਂਗਵਾਰ ਦਾ ਸ਼ਿਕਾਰ ਹੋਏ ਸੱਖਾ ਕਾਹਲਵਾ ਅਤੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਗੈਂਗਸਟਰ ਦੰਵਿਦਰ ਬੰਬੀਹਾ ਅਤੇ ਵਿੱਕੀ ਗੌਡਰ ਆਦਿ ਦੇ ਫ਼ੇਸਬੁਕ 'ਤੇ ਪੇਜ ਧੜੱਲੇ ਨਾਲ ਚੱਲ ਰਹੇ ਹਨ।

ਉਥੇ ਹੀ ਜੇਲਾਂ ਵਿਚ ਬੰਦ ਗੈਂਗਸਟਰ ਵੀ ਅਪਸੀ ਦੁਸ਼ਮਣੀ ਵੀ ਹੁਣ ਸੋਸਲ ਸਾਈਟਾਂ 'ਤੇ ਜਾਹਰ ਕਰ ਰਹੇ ਹਨ। ਇਸ ਸੰਬਧੀ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਏ.ਡੀ.ਸੀ.ਪੀ  ਸ਼ੈਪਸ਼ਲ ਬ੍ਰਾਂਚ ਲੁਧਿਆਣਾ ਸੁਰਿਦਰ ਲਾਂਬਾ ਨੇ ਦਸਿਆ ਕਿ ਸੰਬੰਧੀ ਪੁਲਿਸ ਪ੍ਰਸ਼ਾਸਨ ਦੇ ਸਾਈਬਰ ਸੈਲ ਇਨ੍ਹਾਂ 'ਤੇ ਸਖ਼ਤ ਕਾਰਵਾਈ ਕਰੇਗਾ। ਇਨ੍ਹਾਂ ਵਿਚੋਂ ਸੱਭ ਤੋਂ ਵੱਧ ਸੱਖਾ ਕਾਹਲਵਾਂ ਦੇ ਸ਼ਾਪ ਸ਼ੂਟਰ ਨਾਮ ਦੇ ਪੇਜ 'ਤੇ  278574 ਫਾਲਵਰ ਤੇ ਇਕ ਹੋਰ ਪੇਜ 'ਤੇ 103505 ਹਨ।
ਇਸ ਤੋਂ ਇਲਾਵਾ ਦਵਿੰਦਰ ਬੰਬੀਹਾ 10000, ਲੈਬਰ ਸਿੰਧਵਾ: 19247, ਰਿੰਕੀ ਅਜਨੂਰ: 10449, ਵਿੰਕੀ ਗੌਡਰ: 7335 ਫਾਲਵਰ ਹਨ।