ਪੰਜਾਬ 'ਚ ਕੋਵਿਡ-19 ਕਾਰਨ 24 ਘੰਟੇ 'ਚ ਹੋਰ 3 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

200 ਨਵੇਂ ਪਾਜ਼ੇਟਿਵ ਮਾਮਲੇ ਆਏ

corona

ਚੰਡੀਗੜ੍ਹ, 26 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 2 ਹੋਰ ਮੌਤਾਂ ਹੋਈਆਂ ਹਨ ਜਦ ਕਿ 200 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਮੌਤਾਂ ਦੀ ਗਿਣਤੀ 126 ਤਕ ਪਹੁੰਚ ਗਈ ਹੈ ਜਦਕਿ ਪਾਜ਼ੇਟਿਵ ਮਾਮਲਿਆਂ ਦਾ ਕੁੱਲ ਅੰਕੜਾ 5000 ਦੇ ਨੇੜੇ ਪਹੰਚ ਗਿਆ ਹੈ। ਸ਼ਾਮ ਤਕ ਇਹ ਅੰਕੜਾ 4971 ਤਕ ਸੀ। ਰਾਤ ਤਕ ਹੋਰ ਵਧਣ ਦਾ ਅਨੁਮਾਨ ਹੈ।

ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਇਸ ਸਮੀ 1634 ਪੀੜਤ ਇਲਾਜ ਅਧੀਨ ਹਨ। ਇਨ੍ਹਾਂ 'ਚੋਂ 30 ਦੀ ਹਾਲਤ ਗੰਭੀਰ ਬਣੀ ਹੋਈ ਹੈ। 6 ਵੈਂਟੀਲੇਟਰ ਅਤੇ 24 ਆਕਸੀਜਨ 'ਤੇ ਹਨ। ਹੁਣ ਠੀਕ ਵਾਲਿਆਂ ਦੀ ਗਿਣਤੀ 320 ਤਕ ਪਹੁੰਚ ਚੁੱਕੀ ਹੈ। ਕੁੱੱਲ 276919 ਸੈਂਪਲ ਲਏ ਗਏ ਹਨ। 24 ਘੰਟ ਦੌਰਾਨ ਬਠਿੰਡਾ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਅਮਿੰ੍ਰਤਸਰ 'ਚ 1-1 ਮੌਤ ਹੋਈ ਹੈ ਤੇ ਇਨ੍ਹਾਂ ਜ਼ਿਲ੍ਹਿਆਂ 'ਚ ਇਹ ਪਹਿਲੀਆਂ ਮੌਤਾਂ ਹਨ। ਅੱਜ ਲੁਧਿਆਣਾ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ 'ਚ ਕੋਰੋਨਾ ਬਲਾਸਟ ਹੋਏ ਹਨ ਜਿਥੇ ਕ੍ਰਮਵਾਰ 67,31 ਤੇ 24 ਨਵੀ ਪਾਜ਼ੇਟਿਵ ਮਾਮਲੇ ਆਏ ਹਨ। ਹੁਣ ਮਾਲਵਾ ਦੇ ਜ਼ਿਲ੍ਹਿਆਂ 'ਚ ਕੋਰੋਨਾ ਦਾ ਕਹਿਰ ਵਧ ਰਿਹਾ ਹੈ।