ਬ੍ਰਿਟੇਨ 'ਚ 10 ਸਾਲਾ ਲੜਕੀ ਨੇ ਦਿੱਤਾ ਬੱਚੀ ਨੂੰ ਜਨਮ
ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੀ ਗਰਭ ਅਵਸਥਾ ਬਾਰੇ ਨਹੀਂ ਸੀ ਕੋਈ ਜਾਣਕਾਰੀ
ਬ੍ਰਿਟੇਨ ਵਿਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬ੍ਰਿਟੇਨ ਵਿਚ 11 ਸਾਲਾਂ ਦੀ ਲੜਕੀ ਇਕ ਬੱਚੇ ਦੀ ਮਾਂ ਬਣ ਗਈ ਹੈ। ਇਹ ਸੁਣ ਕੇ ਤੁਸੀਂ ਜ਼ਰੂਰ ਅਜੀਬ ਮਹਿਸੂਸ ਕੀਤਾ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ।
ਖਬਰਾਂ ਅਨੁਸਾਰ ਲੜਕੀ ਦਸ ਸਾਲ ਦੀ ਉਮਰ ਵਿੱਚ ਗਰਭਵਤੀ ਹੋ ਗਈ ਸੀ। ਬੱਚੀ ਨੇ ਗਰਭਵਤੀ ਹੋਣ ਤੋਂ 30 ਹਫ਼ਤਿਆਂ ਤੋਂ ਵੱਧ ਸਮੇਂ ਬਾਅਦ ਬੱਚੀ ਨੂੰ ਜਨਮ ਦਿੱਤਾ। 11 ਸਾਲਾਂ ਦੀ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਹੈਰਾਨੀ ਦੀ ਗੱਲ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੀ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਨ੍ਹਾਂ ਨੂੰ ਉਦੋਂ ਪਤਾ ਚੱਲਿਆ ਜਦੋਂ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਹੁਣ ਉਥੇ ਸਮਾਜਿਕ ਸੰਗਠਨ ਅਤੇ ਸੇਵਾ ਪ੍ਰੀਸ਼ਦ ਦੇ ਮੁਖੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਬ੍ਰਿਟੇਨ ਵਿਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਾਰਨ ਉਥੇ ਦੀ ਸਰਕਾਰ ਵੀ ਪਰੇਸ਼ਾਨ ਹੈ। ਲੋਕਾਂ ਨੇ ਇਸ ਨੂੰ ਬਹੁਤ ਚਿੰਤਾਜਨਕ ਸਥਿਤੀ ਦੱਸਿਆ ਹੈ।