ਸਾਈਕਲਾਂ ’ਤੇ ਘੁੰਮਣ ਨਿਕਲੇ ਤਿੰਨ

ਏਜੰਸੀ

ਖ਼ਬਰਾਂ, ਪੰਜਾਬ

ਸਾਈਕਲਾਂ ’ਤੇ ਘੁੰਮਣ ਨਿਕਲੇ ਤਿੰਨ

image

ਰੂਪਨਗਰ, 26 ਜੂਨ (ਹਰੀਸ਼ ਕਾਲੜਾ, ਕਮਲ ਭਾਰਜ): ਰੋਪੜ ਦੇ ਨਾਲ ਲਗਦੇ ਪਿੰਡ ਖੈਰਾਬਾਦ ਦੇ ਰਹਿਣ ਵਾਲੇ ਤਿੰਨ ਬੱਚੇ ਜਿਨ੍ਹਾਂ ਦੀ ਉਮਰ ਕਰੀਬ 10 ਤੋਂ 13 ਸਾਲ ਹੈ, ਘਰੋਂ ਅਪਣੇ-ਅਪਣੇ ਸਾਈਕਲਾਂ ’ਤੇ ਘੁੰਮਣ ਲਈ ਨਿਕਲੇ ਸਨ। ਜਦੋਂ ਉਹ ਕਾਫੀ ਦੇਰ ਤਕ ਘਰ ਨਾ ਪਹੰਚੇ ਤਾਂ ਉਨ੍ਹਾਂ ਦੇ ਮਾਪਿਆਂ ਨੇ ਭਾਲ ਸ਼ੁਰੂ ਕੀਤੀ। ਭਾਲ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਦਸਿਆ ਕਿ ਉਨ੍ਹਾਂ ਦੇ ਬੱਚੇ ਪਿੰਡ ਰੈਲੋਂ ਦੇ ਪੁਰਾਣੇ ਸਰਹਿੰਦ ਨਹਿਰ ਦੇ ਪੁਲ ਵਲ ਜਾ ਰਹੇ ਹਨ। ਇਸ ਤੋਂ ਬਾਅਦ ਸ਼ਕੀਲ ਅਹਿਮਦ ਨੇ ਅਪਣੇ ਰਿਸ਼ਤੇਦਾਰ ਬਸ਼ੀਰ ਅਹਿਮਦ, ਜਾਮ ਮੁਹੰਮਦ ਨੂੰ ਨਾਲ ਲੈ ਕੇ ਰੈਲੋਂ ਸਰਹਿੰਦ ਨਹਿਰ ਦੇ ਆਲੇ-ਦੁਆਲੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪੁਰਾਣੇ ਪੁਲ ਦੇ ਹੇਠਾਂ ਬੱਚਿਆਂ ਦੇ ਸਾਈਕਲ, ਕਪੜੇ ਤੇ
 ਚੱਪਲਾਂ ਬਰਾਮਦ ਹੋਈਆਂ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਰਾਤ ਨੂੰ ਹੀ ਮੌਕੇ ’ਤੇ ਪਹੁੰਚੇ ਡੀ.ਐਸ.ਪੀ. ਸਦਰ, ਐਸ.ਐਚ.ਓ. ਸਦਰ ਨੇ ਜਗ੍ਹਾ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕੀਤੀ। 
ਅੱਜ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਬੱਚਿਆਂ ਦੀ ਭਾਲ ਕੀਤੀ ਗਈ ਪਰ ਉਨ੍ਹਾਂ ਨੂੰ ਬੱਚਿਆਂ ਸਬੰਧੀ ਕੋਈ ਸੁਰਾਗ ਹੱਥ ਨਹੀਂ ਲੱਗਾ। ਬੱਚਿਆਂ ਦੀ ਪਛਾਣ ਸਮੀਰ ਖਾਨ ਪੁੱਤਰ ਭੂਰੇ ਖਾਨ, ਅਵਿਨਾਸ਼ ਚੌਹਾਨ ਪੁੱਤਰ ਰਾਮ ਕੁਮਾਰ ਤੇ ਮੁਹੰਮਦ ਫਰਮਾਨ ਪੁੱਤਰ ਸ਼ਕੀਲ ਅਹਿਮਦ ਵਜੋਂ ਹੋਈ ਹੈ। ਤਿੰਨਾਂ ਬੱਚਿਆਂ ਵਿਚੋਂ ਦੋ ਬੱਚੇ ਸਰਕਾਰੀ ਸਕੂਲ ਖੈਰਾਬਾਦ ਵਿਚ ਪੜ੍ਹਦੇ ਹਨ ਜਦਕਿ ਮੁਹੰਮਦ ਫਰਮਾਨ ਲੈਮਨ ਜੂਸ ਦਾ ਕੰਮ ਕਰਦਾ ਹੈ। 
ਫੋਟੋ ਰੋਪੜ-26-20 ਤੋਂ ਪ੍ਰਾਪਤ ਕਰੋ ਜੀ।