ਜਲੰਧਰ ’ਚ ਵਾਪਰਿਆ ਦਰਦਨਾਕ ਹਾਦਸਾ, ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਨਾਬਾਲਗ, ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਦਾ ਸਾਰਾ ਸਾਮਾਨ ਵੀ ਸੜ ਕੇ ਸੁਆਹ

Tragic accident in Jalandhar

ਜਲੰਧਰ (ਸੁਸ਼ੀਲ ਹੰਸ ਤੇ ਨਿਸ਼ਾ ਸ਼ਰਮਾ) ਜਲੰਧਰ ਦੇ ਬਸਤੀ ਦਾਨਿਸ਼ਮੰਦਨ ਵਿਚ ਦੇ ਗਰੀਨ ਵੈਲੀ ਇਲਾਕੇ 'ਚ ਦੇਰ ਸ਼ਾਮ ਹਾਈ ਵੋਲਟੇਜ ਦੀਆਂ ਤਾਰਾਂ 'ਚ ਸ਼ਾਰਟ ਸਰਕਟ ਹੋਇਆ ਜਿਸ ਕਾਰਨ  13 ਸਾਲਾ ਨਾਬਾਲਗ ਇਸਦੀ ਚਪੇਟ 'ਚ ਆ ਗਿਆ। ਤਾਰਾਂ ਨੌਜਵਾਨਾਂ ਦੇ ਘਰ ਦੇ ਉੱਪਰ ਸਨ।

 ਤਾਰਾਂ ਦੇ ਹੇਠਾਂ ਖੜੇ ਲੜਕੇ ਨੂੰ ਅੱਗ ਲੱਗ ਗਈ।ਅੱਗ ਕਾਰਨ 90 ਫੀਸਦੀ ਲੜਕਾ ਝੁਲਸ ਗਿਆ ਹੈ। ਜਿਸ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਜ਼ਖਮੀ 13 ਸਾਲਾ ਹਰਸ਼ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਲੜਕੇ ਦੀ ਮਾਂ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਉਹ ਘਰ ਨਹੀਂ ਸੀ। ਉਸ ਦੀਆਂ ਦੋਵੇਂ ਧੀਆਂ ਬਰਤਨ ਸਾਫ਼ ਕਰ ਰਹੀਆਂ ਸਨ ਅਤੇ ਲੜਕਾ ਵਾਸ਼ਿੰਗ ਮਸ਼ੀਨ ਦੇ ਕੋਲ ਖੜ੍ਹਾ ਸੀ ਜਿਸ ਵੇਲੇ ਸ਼ਾਰਟ ਸਰਕਟ ਹੋਇਆ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਸ ਘਰ ਵਿੱਚ ਇਹ ਘਟਨਾ ਵਾਪਰੀ ਉਸ ਨੂੰ ਬਿਜਲੀ ਵਿਭਾਗ ਵੱਲੋਂ ਨੋਟਿਸ ਦਿੱਤਾ ਗਿਆ ਹੈ ਅਤੇ ਉਸ ਮਕਾਨ ਦੀ ਦੂਸਰੀ ਮੰਜ਼ਲ ਅਜੇ ਵੀ ਖੜੀ ਹੈ। ਜਿੱਥੋਂ ਹਾਈ ਵੋਲਟੇਜ ਤਾਰਾਂ ਘਰ ਦੇ ਉਪਰਲੇ ਹਿੱਸੇ ਤੋਂ ਨਿਕਲਦੀਆਂ ਹਨ ਪਰ ਬਿਜਲੀ ਵਿਭਾਗ ਨੇ ਦੂਜੀ ਮੰਜਿਲ ਢਾਹੁਣ ਲਈ ਕੋਈ ਕੰਮ ਨਹੀਂ ਕੀਤਾ।

ਇਲਾਕੇ ਵਿਚ ਮਾਹੌਲ ਕਾਫ਼ੀ ਤਣਾਅ ਵਾਲਾ ਸੀ ਅਤੇ ਇਲਾਕਾ ਨਿਵਾਸੀਆਂ ਨੇ ਵੀ ਇਸ ਮਾਮਲੇ ਬਾਰੇ ਕੌਂਸਲਰ ਨੂੰ ਸੂਚਿਤ ਕਰ ਦਿੱਤਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਬੱਚੇ ਨਾਲ ਵਾਪਰਨ ਵਾਲੇ ਹਾਦਸੇ ਲਈ ਮਕਾਨ ਮਾਲਕ ਜ਼ਿੰਮੇਵਾਰ ਹੈ ਅਤੇ ਕਈ ਮਹੀਨਿਆਂ ਤੋਂ ਬਿਜਲੀ ਵਿਭਾਗ ਵੱਲੋਂ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਸਨੇ ਮਕਾਨ ਕਿਰਾਏ ਤੇ ਦਿੱਤਾ।