ਮਾਨ ਸਰਕਾਰ ਦਾ ਪਹਿਲਾ ਬਜਟ ਪੇਸ਼, 1 ਜੁਲਾਈ ਤੋਂ ਮਿਲੇਗੀ ਮੁਫ਼ਤ ਬਿਜਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਜਟ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। 

Harpal Cheema, Bhagwant Mann

 

ਚੰਡੀਗੜ੍ਹ - ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਪਹਿਲਾ ਬਜਟ ਪੇਸ਼ ਹੋ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿਚ 2022-23 ਲਈ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਗਾਇਆ ਹੈ। ਇਹ ਸਾਲ 2021-22 ਨਾਲੋਂ 14% ਵੱਧ ਹੈ।
ਇਸ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ 1 ਜੁਲਾਈ ਤੋਂ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਹਾਲਾਂਕਿ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਬਾਰੇ ਕੁਝ ਨਹੀਂ ਕਿਹਾ। ਜ਼ਾਹਿਰ ਹੈ ਕਿ ਇਸ ਲਈ ਉਡੀਕ ਕਰਨੀ ਪਵੇਗੀ। ਬਜਟ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। 

ਸਾਲ 2022-2023 ਲਈ ਪੰਜਾਬ ਦੀ ਵਿੱਤੀ ਹਾਲਤ
* 1,55,860 ਕਰੋੜ ਦਾ ਕੁੱਲ ਬਜਟ 
* 2 ਲੱਖ 63 ਹਜ਼ਾਰ ਕਰੋੜ ਦਾ ਕਰਜ਼ਾ
* ਸੂਬੇ ਸਿਰ 55 ਕਰੋੜ ਦੀਆਂ ਦੇਣਦਾਰੀਆਂ
* ਖ਼ਜ਼ਾਨੇ 'ਚ 95378 ਕਰੋੜ ਦੇ ਵਾਧੇ ਦਾ ਅਨੁਮਾਨ
* ਪੰਜਾਬ ਦੇ ਲੋਕਾਂ 'ਤੇ ਕੋਈ ਨਵਾਂ ਟੈਕਸ ਨਹੀਂ

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਪੰਜਾਬ ਦਾ ਬਜਟ 
-ਪੰਜਾਬ ਦਾ 1,55,860 ਕਰੋੜ ਰੁਪਏ ਦਾ ਕੁੱਲ ਬਜਟ ਪੇਸ਼ 
-ਪੰਜਾਬ ਦੇ ਬਜਟ ਵਿਚ 14.20 ਫ਼ੀਸਦੀ ਦਾ ਵਾਧਾ 
-ਪੰਜਾਬ ਦੇ ਕਰਜ਼ੇ ਵਿਚ ਪਿੱਛਲੇ ਪੰਜ ਸਾਲਾਂ ਦੌਰਾਨ 44.23 ਫ਼ੀਸਦੀ ਦਾ ਵਾਧਾ ਹੋਇਆ 
-ਸਾਲਾਨਾ ਇਨਕਮ ਮਾਮਲੇ 'ਚ ਪਹਿਲੇ ਤੋਂ 11ਵੇਂ ਨੰਬਰ 'ਤੇ ਖਿਸਕਿਆ ਪੰਜਾਬ 
-ਪੰਜਾਬ ਸਿਰ 2 ਲੱਖ 63 ਹਜ਼ਾਰ ਕਰੋੜ ਦਾ ਕਰਜ਼ਾ
-ਇਸ ਸਾਲ ਸਰਕਾਰ ਨੂੰ 14 ਤੋਂ 15 ਹਜ਼ਾਰ ਕਰੋੜ ਰੁਪਏ ਦਾ ਘਾਟਾ

ਕੁੱਲ ਬਜਟ 'ਚੋਂ ਸਕੂਲ ਅਤੇ ਉੱਚ ਸਿੱਖਿਆ ਲਈ 16.27% ਬਜਟ 
-ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ
-ਅਧਿਆਪਕਾਂ ਦੀ ਟ੍ਰੇਨਿੰਗ ਲਈ 30 ਕਰੋੜ 
-ਮੈਡੀਕਲ ਸਿੱਖਿਆ ਲਈ 56.60% ਦਾ ਵਾਧਾ 
-ਤਕਨੀਕੀ ਸਿੱਖਿਆ ਬਜਟ 'ਚ 47.84 ਫ਼ੀਸਦੀ ਦਾ ਵਾਧਾ 
-ਸਕੂਲ ਆਫ ਐਮੀਨੈਂਸ ਲਈ 200 ਕਰੋੜ ਰਾਖਵੇਂ 
-ਡਿਜੀਟਲ ਕਲਾਸਰੂਮਾਂ ਲਈ 40 ਕਰੋੜ ਦਾ ਬਜਟ 
-500 ਸਕੂਲਾਂ 'ਚ ਬਣਾਏ ਜਾਣਗੇ ਡਿਜੀਟਲ ਕਲਾਸਰੂਮ

ਉੱਚ ਸਿੱਖਿਆ ਲਈ ਮਾਨ ਸਰਕਾਰ ਦਾ ਬਜਟ
-ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 200 ਕਰੋੜ
-NCC ਅਤੇ ਸਿਖਲਾਈ ਕੇਂਦਰਾਂ ਲਈ 5 ਕਰੋੜ ਰੁਪਏ
-ਹੁਨਰ ਵਿਕਾਸ ਕੇਂਦਰਾਂ ਨੂੰ ਉਤਸ਼ਾਹਿਤ ਕਰਨ ਲਈ 641 ਕਰੋੜ 
-9 ਜ਼ਿਲ੍ਹਿਆਂ ਦੇ ਸਰਕਾਰੀ ਕਾਲਜਾਂ ’ਚ ਨਵੀਆਂ ਲਾਇਬ੍ਰੇਰੀਆਂ ਲਈ 30 ਕਰੋੜ 
-ਪਿਛੜੇ ਇਲਾਕਿਆਂ ’ਚ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਤੇ ਨਵੇਂ ਕਾਲਜਾਂ ਲਈ 95 ਕਰੋੜ ਰੁਪਏ

ਵਿਦਿਆਰਥੀਆਂ ਦੀ ਸਹਾਇਤਾ ਲਈ 'ਮਾਨ' ਸਰਕਾਰ ਦਾ ਬਜਟ 
-ਜਨਰਲ ਕੈਟੇਗਰੀ ਦੇ ਲੋੜਵੰਦ ਵਿਦਿਆਰਥੀਆਂ ਲਈ 30 ਕਰੋੜ 
-2.40 ਲੱਖ SC ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਲਈ 79 ਕਰੋੜ
-1 ਲੱਖ OBC ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 67 ਕਰੋੜ
-ਵਿਦਿਆਰਥੀਆਂ ਦੀ ਵਰਦੀ ਲਈ 23 ਕਰੋੜ ਰਾਖਵੇਂ 
-ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ 
-ਮਿਡ-ਡੇ ਮੀਲ ਲਈ 473 ਕਰੋੜ ਰੁਪਏ
-ਸਮੱਗਰ ਸਿੱਖਿਆ ਅਭਿਆਨ ਲਈ 1351 ਕਰੋੜ

ਸਿਹਤ ਖੇਤਰ ਲਈ 'ਮਾਨ' ਸਰਕਾਰ ਨੇ ਪੇਸ਼ ਕੀਤਾ 4731 ਕਰੋੜ ਰੁਪਏ ਦਾ ਬਜਟ
-ਪਿਛਲੇ ਸਾਲ ਦੇ ਮੁਕਾਬਲੇ 24 ਫ਼ੀਸਦੀ ਦਾ ਵਾਧਾ 
-117 ਮੁਹੱਲਾ ਕਲੀਨਿਕ ਖੋਲਣ ਲਈ 77 ਕਰੋੜ ਰੁਪਏ
-75 ਮੁਹੱਲਾ ਕਲੀਨਿਕ 15 ਅਗਸਤ ਤੋਂ ਹੋਣਗੇ ਸ਼ੁਰੂ
-ਸੜਕ ਹਾਦਸੇ 'ਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਸ਼ੁਰੂ ਕੀਤੀ ਜਾਵੇਗੀ 'ਫ਼ਰਿਸ਼ਤੇ' ਯੋਜਨਾ 
-ਪੀੜਤਾਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ
-ਸਿਹਤ ਵਿਵਸਥਾ ਦੀਆਂ ਖ਼ਾਮੀਆਂ ਦੂਰ ਕਰਨ ਲਈ ਬਣਾਈ ਜਾਵੇਗੀ Estate Management Unit 
-2 ਸਾਲਾਂ ’ਚ ਪਟਿਆਲਾ ਅਤੇ ਫਰੀਦਕੋਟ ਵਿਖੇ ਬਣਾਏ ਜਾਣਗੇ 2 ਸੁਪਰ ਸਪੈਸ਼ਲਿਟੀ ਹਸਪਤਾਲ

ਖੇਡਾਂ ਲਈ ਮਾਨ ਸਰਕਾਰ ਦਾ ਬਜਟ
-ਉਭਰਦੇ ਖਿਡਾਰੀਆਂ ਲਈ ਰੱਖੇ ਗਏ 25 ਕਰੋੜ ਰੁਪਏ 
-ਪੰਜਾਬ ਵਿਚ ਸਟੇਡੀਅਮ ਅਪਗ੍ਰੇਡ ਕਰਨ ਦੀ ਤਜਵੀਜ਼
-ਸੰਗਰੂਰ ਦੇ ਲੌਂਗੋਵਾਲ ਵਿਖੇ ਬਣਾਇਆ ਜਾਵੇਗਾ ਖੇਡ ਸਟੇਡੀਅਮ

JOB ਸੈਕਟਰ ਲਈ 'ਮਾਨ' ਸਰਕਾਰ ਦਾ ਬਜਟ
-36 ਹਜ਼ਾਰ ਠੇਕਾ ਮੁਲਾਜ਼ਮਾ ਨੂੰ ਰੈਗੂਲਰ ਕਰਨ ਲਈ 340 ਕਰੋੜ
-26,454 ਸਰਕਾਰੀ ਭਰਤੀਆਂ ਲਈ 714 ਕਰੋੜ ਰੁਪਏ

ਇਕ ਜੁਲਾਈ ਤੋਂ ਬੰਦ ਹੋਣ ਜਾ ਰਹੀ GST ਪ੍ਰਣਾਲੀ
-ਜੂਨ 2022 ਤੋਂ ਬਾਅਦ ਪੰਜਾਬ ਨੂੰ ਨਹੀਂ ਮਿਲੇਗਾ GST ਦਾ ਮੁਆਵਜ਼ਾ
- GST ਪ੍ਰਣਾਲੀ ਦੇ ਬਦਲ ਵਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੀ ਕੋਈ ਵਿਵਸਥਾ

ਖੇਤੀਬਾੜੀ ਸੈਕਟਰ ਲਈ 11560 ਕਰੋੜ ਰੁਪਏ ਦਾ ਬਜਟ
- ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ 450 ਕਰੋੜ ਰੁਪਏ 
-ਕਿਸਾਨਾਂ ਨੂੰ ਮੁਫਤ ਬਿਜਲੀ ਸਬਸਿਡੀ ਜਾਰੀ ਰਹੇਗੀ, 6947 ਕਰੋੜ ਰੁਪਏ ਦਾ ਬਜਟ
-ਸਹਿਕਾਰੀ ਬੈਂਕਾਂ ਲਈ 688 ਕਰੋੜ ਰੁਪਏ
-13 ਥਾਵਾਂ 'ਤੇ ਮਾਰਕਫੈੱਡ ਵੱਲੋਂ ਨਵੇਂ ਗੋਦਾਮ ਸਥਾਪਤ ਕਰਨ ਲਈ 56 ਕਰੋੜ ਰੁਪਏ 
-ਮੂੰਗੀ ਦੀ ਖ਼ਰੀਦ MSP 'ਤੇ ਕਰਨ ਲਈ ਮਾਰਕਫੈੱਡ ਨੂੰ 66 ਕਰੋੜ ਰੁਪਏ

ਮਾਨ ਸਰਕਾਰ ਨੇ ਸ਼ੁਰੂ ਕੀਤੀ ‘ਫਰਿਸ਼ਤੇ ਸਕੀਮ’
-ਸੜਕ ਹਾਦਸੇ ’ਚ ਜ਼ਖਮੀਆਂ ਨੂੰ ਸਮੇਂ ਸਿਰ ਪਹੁੰਚਾਇਆ ਜਾਵੇਗਾ ਹਸਪਤਾਲ 
-ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਸਨਮਾਨਿਤ ਕਰੇਗੀ ਸਰਕਾਰ
-ਪੀੜਤਾਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ

ਗ਼ਰੀਬਾਂ ਲਈ ਸ਼ੁਰੂ ਹੋਵੇਗੀ ਆਟੇ ਦੀ ਹੋਮ ਡਲਿਵਰੀ 
ਸਰਕਾਰ ਨੇ ਰੱਖਿਆ 497 ਕਰੋੜ ਰੁਪਏ ਦਾ ਬਜਟ

ਟ੍ਰਾਂਸਪੋਰਟ ਅਤੇ ਬੁਨਿਆਦੀ ਢਾਂਚੇ ਲਈ ਮਾਨ ਸਰਕਾਰ ਦਾ ਬਜਟ
-ਇਲੈਕਟ੍ਰਿਕ ਅਤੇ ਸੀਐਨਜੀ ਵਾਹਨਾਂ ਨੂੰ ਕੀਤਾ ਜਾਵੇਗਾ ਉਤਸ਼ਾਹਿਤ 
-45 ਨਵੇਂ ਬੱਸ ਸਟੈਂਡ ਬਣਾਏ ਜਾਣਗੇ 
-ਮੌਜੂਦਾ 61 ਬੱਸ ਸਟੈਂਡਾਂ ਦਾ ਕੀਤਾ ਜਾਵੇਗਾ ਨਵੀਨੀਕਰਨ
-ਸੜਕਾਂ, ਪੁਲਾਂ ਤੇ ਭਵਨਾਂ ਦੇ ਨਿਰਮਾਣ ਤੇ ਰੱਖ ਰਖਾਅ ਲਈ 2102 ਕਰੋੜ ਰੁਪਏ 
- ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਮਿਸ਼ਨ ਲਈ 1131 ਕਰੋੜ ਰੁਪਏ

ਰੱਖਿਆ ਖੇਤਰ ਲਈ 'ਮਾਨ' ਸਰਕਾਰ ਦਾ ਬਜਟ 
-ਮੁਹਾਲੀ ਵਿਖੇ 17.5 ਏਕੜ ਵਿਚ ਨਵੀਂ ਜੇਲ੍ਹ ਬਣਾਉਣ ਲਈ 10 ਕਰੋੜ 
-ਪੰਜਾਬ ਪੁਲਿਸ ਲਈ ਅੰਤਰਰਾਸ਼ਟਰੀ ਸਿਖਲਾਈ ਦਾ ਕੀਤਾ ਜਾਵੇਗਾ ਪ੍ਰਬੰਧ
-ਪੰਜਾਬ ਪੁਲਿਸ ਦੇ ਆਧੁਨਿਕੀਕਰਨ ਲਈ 108 ਕਰੋੜ ਰੁਪਏ  
-ਜ਼ਿਲ੍ਹਿਆਂ ’ਚ 30 ਕਰੋੜ ਦੀ ਲਾਗਤ ਨਾਲ ਸਥਾਪਤ ਕੀਤੇ ਜਾਣਗੇ ਸਾਈਬਰ ਕਰਾਈਮ ਕੰਟਰੋਲ ਰੂਮ
-ਸਾਬਕਾ ਫ਼ੌਜੀਆਂ ਦੀ ਭਲਾਈ ਅਤੇ ਮਦਦ ਲਈ ਮੁਹਾਲੀ ਵਿਖੇ ਬਣੇਗਾ Old Age Home

ਨਵੀਂ ਆਬਕਾਰੀ ਨੀਤੀ ਨਾਲ ਹੋਵੇਗੀ 9,648 ਕਰੋੜ ਰੁਪਏ ਦੀ ਕਮਾਈ
ਪਿਛਲੇ ਸਾਲ ਨਾਲੋਂ 56 ਫ਼ੀਸਦੀ ਦਾ ਵਾਧਾ