ਰਾਤੋ-ਰਾਤ ਕਿਸਾਨ ਦੀ ਬਦਲੀ ਕਿਸਮਤ, ਬਣਿਆ ਕਰੋੜਪਤੀ

ਏਜੰਸੀ

ਖ਼ਬਰਾਂ, ਪੰਜਾਬ

ਡੀਅਰ ਲਾਟਰੀਆਂ ਨੇ 2022 ਤੋਂ ਹੁਣ ਤੱਕ 37 ਕਰੋੜਪਤੀ ਬਣਾਏ ਹਨ...

photo

 

ਗੁਰਦਾਸਪੁਰ : ਨਾਗਾਲੈਂਡ ਸਟੇਟ ਲਾਟਰੀ ਦਾ ਡਰਾਅ 24 ਜੂਨ 2023 ਨੂੰ ਕੱਢਿਆ ਗਿਆ, ਜਿਸ ਦਾ ਪਹਿਲਾ ਇਨਾਮ ਜ਼ਿਲ੍ਹਾ ਗੁਰਦਾਸਪੁਰ ਦੇ ਧਿਆਨਪੁਰ ਖੇਤਰ ਦੇ ਵਸਨੀਕ ਸਲਵਿੰਦਰ ਕੁਮਾਰ ਨੇ ਜਿੱਤਿਆ। ਪਠਾਨਕੋਟ ਦੀ ਸਟਾਕਿਸਟ ਬਿੱਲਾ ਲਾਟਰੀ ਏਜੰਸੀ ਤੋਂ ਖਰੀਦੀ ਗਈ, ਜਿਸਦਾ ਟਿਕਟ ਨੰਬਰ 311740 ਹੈ। ਸਲਵਿੰਦਰ ਕੁਮਾਰ ਨੇ ਦਸਿਆ ਕਿ ਉਹ 1991 ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ, ਪੇਸ਼ੇ ਤੋਂ ਕਿਸਾਨ ਸਲਵਿੰਦਰ ਕੁਮਾਰ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਸ ਦੀ ਕਿਸਮਤ ਬਦਲ ਜਾਵੇਗੀ।

ਸਲਵਿੰਦਰ ਨੇ ਦਸਿਆ ਕਿ ਉਹ ਅਪਣੇ ਪ੍ਰਵਾਰ ਸਮੇਤ ਮਨੀਕਰਨ ਤੋਂ ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਜਦੋਂ ਉਸ ਦੇ ਬੱਚਿਆਂ ਨੇ ਉਸ ਨੂੰ ਲਾਟਰੀ ਦੀ ਟਿਕਟ ਖਰੀਦਣ ਲਈ ਕਿਹਾ, ਜੋ ਉਸ ਨੇ ਬਾਲਮੀਕੀ ਚੌਕ, ਪਠਾਨਕੋਟ ਸਥਿਤ ਬਿੱਲਾ ਲਾਟਰੀ ਏਜੰਸੀ ਤੋਂ ਖਰੀਦੀ ਸੀ। ਪਹਿਲਾ ਇਨਾਮ ਜਿੱਤਣ ਤੋਂ ਬਾਅਦ ਉਸ ਦਾ ਪੂਰਾ ਪ੍ਰਵਾਰ ਅਤੇ ਰਿਸ਼ਤੇਦਾਰ ਬਹੁਤ ਖੁਸ਼ ਹਨ।

ਐਕਸਕਲੂਸਿਵ ਡਿਸਟ੍ਰੀਬਿਊਟਰਜ਼ ਦੇ ਵਰਿੰਦਰ ਖੱਤਰੀ ਨੇ ਕਿਹਾ ਕਿ ਡੀਅਰ ਲਾਟਰੀਆਂ ਨੇ 2022 ਤੋਂ ਹੁਣ ਤੱਕ 37 ਕਰੋੜਪਤੀ ਬਣਾਏ ਹਨ ਅਤੇ ਕਈ ਕਰੋੜਪਤੀ ਵੀ ਹਨ। ਡੀਅਰ ਲਾਟਰੀਜ਼ ਇੱਕੋ-ਇੱਕ ਲਾਟਰੀ ਹੈ ਜਿਸਦਾ ਪਹਿਲਾ ਇਨਾਮ ਸਿਰਫ਼ ਵੇਚੀਆਂ ਗਈਆਂ ਟਿਕਟਾਂ 'ਤੇ ਦਿੱਤੇ ਜਾਣ ਦੀ ਗਰੰਟੀ ਹੈ, ਅਤੇ ਸਰਕਾਰ ਦੁਆਰਾ ਡਰਾਅ ਵਿਚ ਪਾਰਦਰਸ਼ਤਾ ਬਣਾਈ ਰੱਖਣ ਲਈ ਇਸ ਦੇ ਡਰਾਅ ਨਾਗਾਲੈਂਡ ਸਰਕਾਰ ਦੇ ਯੂਟਿਊਬ ਚੈਨਲ 'ਤੇ ਲਾਈਵ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਜੁਲਾਈ ਮਹੀਨੇ 'ਚ ਸਾਵਣ ਧਮਾਕਾ 'ਚ ਡੀਅਰ ਲਾਟਰੀ ਦੁਆਰਾ ਕੁੱਲ 8 ਕਰੋੜ ਦੀ ਇਨਾਮੀ ਰਾਸ਼ੀ ਕੱਢੀ ਜਾਵੇਗੀ।