ਅੱਜ ਤੇ ਕੱਲ੍ਹ PUNBUS ਤੇ PRTC ਦਾ ਚੱਕਾ ਜਾਮ, ਹੜਤਾਲ 'ਤੇ ਕੱਚੇ ਮੁਲਾਜ਼ਮ 

ਏਜੰਸੀ

ਖ਼ਬਰਾਂ, ਪੰਜਾਬ

ਜਾਣਕਾਰੀ ਅਨੁਸਾਰ ਰਾਤ 12 ਵਜੇ ਤੋਂ ਹੀ ਬੱਸਾਂ ਵਰਕਸ਼ਾਪ ਤੋਂ ਬਾਹਰ ਨਹੀਂ ਜਾਣ ਦਿੱਤੀਆਂ ਗਈਆਂ।

PUNBUS and PRTC Break today and tomorrow, raw employees on strike

ਚੰਡੀਗੜ੍ਹ : ਅੱਜ ਤੇ ਕੱਲ੍ਹ ਪਨਬੱਸ ਤੇ ਪੀਆਰਟੀਸੀ  ਦੀਆਂ ਕਰੀਬ ਤਿੰਨ ਹਜ਼ਾਰ ਬੱਸਾਂ ਦੀ ਬ੍ਰੇਕ ਲੱਗੀ ਰਹੇਗੀ। ਠੇਕਾ ਮੁਲਾਜ਼ਮਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਵੀ ਅੱਜ ਤੇ ਕੱਲ੍ਹ ਬੰਦ ਰਹਿਣਗੀਆਂ। ਹਾਲਾਂਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ’ਚ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ ਤਕ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ।

ਇਸ ਦੇ ਨਾਲ ਹੀ ਪੰਜਾਬ ਰੋਡਵੇਜ਼ ਆਪਣੇ ਪੱਕੇ ਮੁਲਾਜ਼ਮਾਂ ਰਾਹੀਂ ਸੂਬੇ ’ਚ 400 ਦੇ ਕਰੀਬ ਬੱਸਾਂ ਚਲਾਉਣ ਦੀ ਕੋਸ਼ਿਸ ਕਰੇਗਾ ਜਿਹੜੀਆਂ ਯਾਤਰੀਆਂ ਦੇ ਮੁਕਾਬਲੇ ਬਹੁਤ ਘੱਟ ਹੋਣਗੀਆਂ। ਜਾਣਕਾਰੀ ਅਨੁਸਾਰ ਰਾਤ 12 ਵਜੇ ਤੋਂ ਹੀ ਬੱਸਾਂ ਵਰਕਸ਼ਾਪ ਤੋਂ ਬਾਹਰ ਨਹੀਂ ਜਾਣ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁਸਾਫ਼ਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਟ੍ਰਾਂਸਪੋਰਟ ਵਿਭਾਗ ਜ਼ਿੰਮੇਵਾਰ ਹੈ। ਯੂਨੀਅਨ ਨੇ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀ ਵੀ ਚਿਤਾਵਨੀ ਦਿੱਤੀ ਹੈ।