Patiala News : ਤੇਜ਼ ਰਫ਼ਤਾਰ ਕੈਂਟਰ ਨੇ ਕਾਰ ਨੂੰ ਮਾਰੀ ਟੱਕਰ ,ਇੰਗਲੈਂਡ ਤੋਂ ਪਰਤੇ ਨੌਜਵਾਨ ਤੇ ਉਸ ਦੇ ਦੋਸਤ ਦੀ ਹੋਈ ਮੌਤ
ਕੰਮ 'ਤੇ ਜਾ ਰਹੇ ਸਨ ਦੋਵੇਂ ਦੋਸਤ , ਸੜਕ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ
Patiala News : ਪਟਿਆਲਾ ਦੇ ਜੁਲਕਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਅਕਬਰਪੁਰ ਵਿੱਚ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਹੈ। ਟੱਕਰ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ। ਇਸ ਸੜਕ ਹਾਦਸੇ ਵਿੱਚ ਇੰਗਲੈਂਡ ਤੋਂ ਪਰਤੇ 32 ਸਾਲਾ ਲਖਵਿੰਦਰ ਦੀ ਮੌਤ ਹੋ ਗਈ ਅਤੇ ਕਾਰ ਵਿੱਚ ਉਸਦੇ ਨਾਲ ਬੈਠੇ ਉਸਦੇ ਦੋਸਤ ਸੰਦੀਪ ਦੀ ਵੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਲਾਸ਼ ਨੂੰ ਬਾਹਰ ਕੱਢਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੰਦੀਪ ਸਿੰਘ ਦੇ ਭਰਾ ਜਤਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਓਮ ਪ੍ਰਕਾਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸੜਕ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ
ਜੁਲਕਾ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਅਣਵਿਆਹੇ ਸਨ। ਲਖਵਿੰਦਰ ਸਿੰਘ ਦਾ ਇੱਕ ਰੈਸਟੋਰੈਂਟ ਹੈ, ਜਿਸ ਵਿੱਚ ਸੰਦੀਪ ਕੰਮ ਕਰਦਾ ਸੀ। ਦੋਵੇਂ ਦੋਸਤ ਹਨ ਅਤੇ ਕਾਰ ਵਿੱਚ ਅਕਬਰਪੁਰ ਪਿੰਡ 'ਚੋਂ ਲੰਘ ਰਹੇ ਸਨ। ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਸੰਤੁਲਨ ਗੁਆ ਬੈਠੀ ਅਤੇ ਦਰਖਤਾਂ ਨਾਲ ਜਾ ਟਕਰਾਈ। ਜਿਸ ਕਾਰਨ ਕਾਰ 'ਚ ਬੈਠੇ ਦੋਵੇਂ ਦੋਸਤਾਂ ਦੀ ਮੌਤ ਹੋ ਗਈ।