Mohali News : ਮੁਹਾਲੀ ’ਚ ਕੈਮਰਿਆਂ ਰਾਹੀਂ ਕੱਟੇ ਜਾਣਗੇ ਚਲਾਨ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੇ ਕੀਤਾ ਕੰਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਸੋਹਾਣਾ ’ਚ ਬਣਾਇਆ ਜਾਵੇਗਾ ਕਮਾਂਡ ਸੈਂਟਰ, 5 ਮਹੀਨੇ ਪਹਿਲਾਂ ਪ੍ਰਾਜੈਕਟ ਨੂੰ ਸੀ ਮਿਲੀ ਮਨਜ਼ੂਰੀ

file photo

Mohali News :  ਮੁਹਾਲੀ ਵਿਚ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੈਮਰਿਆਂ ਰਾਹੀਂ ਚਲਾਨ ਕੱਟੇ ਜਾਣਗੇ। ਇਸ ਦੇ ਲਈ ਮੁਹਾਲੀ ’ਚ ਚੌਰਾਹਿਆਂ ’ਤੇ ਕੈਮਰੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਾਜੈਕਟ 5 ਮਹੀਨੇ ਪਹਿਲਾਂ ਮਨਜ਼ੂਰ ਹੋਇਆ ਸੀ। ਪਰ ਲੋਕ ਸਭਾ ਚੋਣਾਂ ਦੇ ਜ਼ਾਬਤੇ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ। ਹੁਣ ਮੁਹਾਲੀ ਨਗਰ ਨਿਗਮ ਅਤੇ ਗਰੇਟਰ ਮੁਹਾਲੀ ਵਿਕਾਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਮਗਰੋਂ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਹਾਈ ਡੈਫੀਨੇਸ਼ਨ ਕੈਮਰੇ ਮੁਹਾਲੀ ਸ਼ਹਿਰ ’ਚ 3 ਤੋਂ 4 ਮਹੀਨਿਆਂ ਵਿਚ ਲਗਾਏ ਜਾਣਗੇ। ਇਹ ਪ੍ਰੋਜੈਕਟ ਫਰਵਰੀ ਮਹੀਨੇ ਵਿਚ ਅਲਾਟ ਕੀਤਾ ਗਿਆ ਸੀ। ਮੁਹਾਲੀ ਵਿਚ ਕੈਮਰੇ ਲਾਉਣ ਦਾ ਕੰਮ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਕਰ ਰਹੀ ਹੈ। ਸ਼ਹਿਰ ਵਿਚ 400 ਦੇ ਕਰੀਬ ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਜਾਣਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁਹਾਲੀ ਵਿਚ ਚਾਰ ਵਾਰ ਅਜਿਹੇ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਇਹ ਟੈਂਡਰ ਪੰਜਵੀਂ ਵਾਰ ਮਨਜ਼ੂਰ ਹੋਇਆ ਹੈ। ਪਿਛਲੇ ਸਮੇਂ ਵਿਚ ਇਹ ਟੈਂਡਰ ਤਕਨੀਕੀ ਬਿਡ ਜਾਂ ਵਿੱਤੀ ਬਿਡ ਕਾਰਨ ਰੱਦ ਕਰਨੇ ਪਏ ਸਨ। ਮੁਹਾਲੀ ’ਚ ਇਹ ਕੈਮਰੇ ਲਾਉਣ ਲਈ 17.70 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਜਿਸ ਕੰਪਨੀ ਨੇ ਇਹ ਪ੍ਰਾਜੈਕਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਨੇ 25.46 ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਸੀ। ਪਰ ਇਸ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਕਾਰਨ ਉਸ ਨੂੰ ਰੱਦ ਕਰਨਾ ਪਿਆ। ਇਨ੍ਹਾਂ ਕੈਮਰਿਆਂ ਰਾਹੀਂ ਆਵਾਜਾਈ 'ਤੇ ਨਜ਼ਰ ਰੱਖਣ ਲਈ ਮੁਹਾਲੀ ਦੇ ਸੋਹਾਣਾ ਪੁਲਿਸ ਸਟੇਸ਼ਨ ਵਿਖੇ ਕਮਾਂਡ ਸੈਂਟਰ ਬਣਾਇਆ ਜਾਵੇਗਾ। ਇੱਥੇ ਵੀ ਕਮਾਂਡ ਸੈਂਟਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੋਂ ਸਾਰੇ ਕੈਮਰਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਲਈ ਇੱਥੇ ਕਈ ਵੱਡੀਆਂ ਸਕਰੀਨਾਂ ਲਗਾਈਆਂ ਜਾਣਗੀਆਂ ਅਤੇ ਪੁਲਿਸ ਮੁਲਾਜ਼ਮ ਉਥੋਂ 24 ਘੰਟੇ ਸ਼ਹਿਰ ਦੀ ਆਵਾਜਾਈ 'ਤੇ ਨਜ਼ਰ ਰੱਖਣਗੇ।

ਇਨ੍ਹਾਂ ਕੈਮਰਿਆਂ ਰਾਹੀਂ ਚਲਾਨ ਜਾਰੀ ਕਰਨ ਦੇ ਨਾਲ-ਨਾਲ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਸੂਚਨਾ ਇਸ ਕਮਾਂਡ ਸੈਂਟਰ ਤੋਂ ਪੁਲਿਸ ਕੰਟਰੋਲ ਰੂਮ ਨੂੰ ਵੀ ਦਿੱਤੀ ਜਾਵੇਗੀ। ਤਾਂ ਜੋ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਈ ਜਾ ਸਕੇ।

(For more news apart from  Challans will be cut through cameras in Mohali News in Punjabi, stay tuned to Rozana Spokesman)