Kharar News : ਖਰੜ ’ਚ ਮਸਾਜ ਸੈਂਟਰ ਦੀ ਆੜ ’ਚ ਚੱਲ ਰਹੇ ਸੈਕਸ ਰੈਕਿਟ ਦਾ ਪਰਦਾਫਾਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Kharar News : ਮਾਲਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਚਮਕਾ ਕੇ ਹੋਇਆ ਫ਼ਰਾਰ 

Crime

Kharar News : ਸੰਨੀ ਇਨਕਲੇਵ ਦੀ ਮਾਰਕੀਟ ਦੇ ਸ਼ੋਰੂਮ ਵਿਚ ਚਲ ਰਹੇ ਸਪਾ ਸੈਂਟਰ ਦੀ ਆੜ ਵਿਚ ਸੈਕਸ ਰੈਕਿਟ ਦਾ ਪਰਦਾਫਾਸ਼ ਹੋਇਆ ਹੈ। ਸਪਾ ਸੈਂਟਰ ਚਲਾ ਰਿਹਾ ਮਾਲਕ ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੂੰ ਚਮਕਾ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦਿਆ ਐਡਵੋਕੇਟ ਪਿਊਸ਼ ਗੋਇਲ ਨੇ ਦੱਸਿਆ ਕਿ ਸੰਨੀ ਇਨਕਲੇਵ ਖਰੜ ਦੀ ਮਾਰਕੀਟ ਵਿਚ ਸ਼ੋਅ ਰੂਮ ਦੀ ਪਹਿਲੀ ਮੰਜ਼ਿਲ ’ਤੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਤੇ ਉਹ ਅੱਠ ਐਡਵੋਕੇਟ ਆਪਣਾ ਕੰਮ ਕਰ ਰਹੇ ਹਨ। ਉ੍ਹੁਨਾਂ ਦੇ ਦਫ਼ਤਰ  ਦੀ ਉਪਰਲੀ ਮੰਜ਼ਿਲ ’ਤੇ ਸਪਾ ਸੈਂਟਰ ਚੱਲ ਰਿਹਾ ਹੈ। ਪਿਛਲੇ ਕਈ ਸਮੇਂ  ਤੋਂ ਸਪਾ ਸੈਂਟਰ ਕਾਰਨ ਬਹੁਤ ਤੰਗ ਪ੍ਰੇਸ਼ਾਨ ਹਨ ਕਿ ਰੋਜ਼ਾਨਾ 100 ਬੰਦਾ ਉਪਰ ਚੜ੍ਹਦਾ ਅਤੇ ਉਤਰਦਾ ਅਤੇ ਕਈ ਵਾਰ ਉਨ੍ਹਾਂ ਦੇ ਦਫ਼ਤਰ ਵਿਚ ਵੜ੍ਹ ਕੇ ਲੋਕੀਂ ਪੁੱਛਦੇ ਹਨ ਕਿ ਇਹ ਸਪਾ ਸੈਂਟਰ ਹੈ। ਉਨ੍ਹਾਂ ਅੱਜ ਟਰੈਪ ਲਗਾ ਕੇ ਅਤੇ ਸਪਾ ਸੈਂਟਰ ਦੀਆਂ ਗਤੀਵਿਧੀਆਂ ਤੋਂ ਤੰਗ ਆ ਕੇ ਆਪਣਾ ਇੱਕ ਬੰਦਾ ਸਪਾ ਸੈਂਟਰ ’ਚ ਭੇਜਿਆ ਜਿਥੇ ਇੱਕ ਲੜਕੀ ਵਲੋਂ ਉਸਨੂੰ ਸੈਕਸ ਸਮੇਤ ਮਸਾਜ਼ ਬਾਰੇ ਬਰਾਊਸ਼ਰ ਦਿਖਾ ਕੇ ਸਾਰੀ ਜਾਣਕਾਰੀ ਦਿੱਤੀ ਗਈ। ਜਿਸ ਸਬੰਧੀ ਉਨ੍ਹਾਂ ਪਾਸ ਵੀਡੀਓ ਆਦਿ ਮੌਜੂਦ ਹਨ, ਉਨ੍ਹਾਂ ਪੁਲਿਸ ਕੰਟਰੋਲ ਰੂਪ ਦੇ ਸੂਚਨਾ ਦਿੱਤੀ ਅਤੇ ਪੁਲਿਸ ਕਰਮਚਾਰੀ ਮੌਕੇ ’ਤੇ ਆਏ ਤਾਂ ਉਨ੍ਹਾਂ ਕਿਹਾ ਕਿ ਇਹ ਖੇਤਰ ਥਾਣਾ ਸਦਰ ਖਰੜ ਦਾ ਏਰੀਆ ਪੈਂਦਾ ਹੈ ਅਤੇ ਉਹ ਸਾਨੂੰ ਥਾਣਾ ਮੁਨਸ਼ੀ ਦਾ ਨੰਬਰ ਦੇ ਕੇ ਚਲੇ ਗਏ।
 ਇਸ ਸਬੰਧੀ ਥਾਣਾ ਸਦਰ ਖਰੜ ਤੋਂ ਏ.ਐਸ.ਆਈ. ਕੁਲਵਿੰਦਰ ਸਿੰਘ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਮੌਕੇ ’ਤੇ ਪੁਹੁੰਚੇ। ਉਨ੍ਹਾਂ ਬਾਅਦ ਵਿਚ ਦੱਸਿਆ ਕਿ ਸਪਾ ਸੈਂਟਰ ਵਿਚ ਪੁੱਛਗਿੱਛ ਕਰਨ ਉਪਰੰਤ ਚਾਰ ਲੜਕੀਆਂ ਨੂੰ  ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਸਬੰਧੀ ਉਨ੍ਹਾਂ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ ਅਤੇ ਪੁਲਿਸ ਵਲੋਂ ਇਸ ਸਬੰਧ ਵਿਚ ਸ਼ਿਕਾਇਤ ਕਰਤਾ ਦੇ ਬਿਆਨ ਕਲਮਬੰਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਿਹਾ ਮਾਲਕ ਮੌਕੇ ’ਤੇ ਫ਼ਰਾਰ ਹੋ ਗਿਆ। 
ਇਸ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਹੇ ਮਾਲਕ ਕੈਲਾਸ਼ ਨੇ ਦਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਲਾਇਸੈਂਸ ਲਿਆ ਹੋਇਆ ਹੈ ਅਤੇ ਕੋਈ ਗ਼ਲਤ ਕੰਮ ਨਹੀਂ ਕੀਤਾ। ਸਪਾ ਸੈਂਟਰ ਵਿਚ ਕੋਈ ਵੀ ਮਸਾਜ਼ ਕਰਵਾ ਸਕਦਾ ਹੈ। ਉਨ੍ਹਾਂ ਪਿਊਸ਼ ਗੋਇਲ ਵਲੋਂ ਲਗਾਏ ਕਥਿਤ ਦੋਸ਼ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਉਨ੍ਹਾਂ ਨੂੰ ਫੋਨ ਆਇਆ ਤਾਂ ਉਨ੍ਹਾਂ ਕਿਹਾ ਕਿ ਉਹ ਆ ਕੇ ਗੱਲ ਕਰਦੇ ਹਨ।

(For more news apart from  Exposing the sex racket running in the massage center in Kharar News in Punjabi, stay tuned to Rozana Spokesman)