Jalandhar Accident News: ਜਲੰਧਰ ਵਿਚ ਬੇਕਾਬੂ ਹੋ ਕੇ ਦਰੱਖ਼ਤ ਨਾਲ ਵੱਜਿਆ ਕੈਂਟਰ, ਡਰਾਈਵਰ ਦੀ ਥਾਈਂ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar Accident News: ਵਾਹਨ ਤੋਂ ਕੰਟਰੋਲ ਗਵਾਉਣ ਕਰ ਕੇ ਵਾਪਰਿਆ ਹਾਦਸਾ

Jalandhar Accident News in punjabi

Jalandhar Accident News in punjabi : ਜਲੰਧਰ ਵਿਚ ਇਕ ਸੜਕ ਹਾਦਸੇ ਵਿੱਚ 41 ਸਾਲਾ ਕੈਂਟਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਪੁੱਤਰ ਜਗੀਰ ਸਿੰਘ ਵਜੋਂ ਹੋਈ ਹੈ, ਜੋ ਕਿ ਮੁਕੇਰੀਆ ਦੇ ਸਿੰਘਪੁਰਾ ਪਿੰਡ ਦਾ ਰਹਿਣ ਵਾਲਾ ਸੀ। ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਦੇ ਛੋਟੇ ਬੱਚੇ ਵੀ ਸਨ। ਘਟਨਾ ਦੀ ਜਾਂਚ ਲਈ ਭੋਗਪੁਰ ਥਾਣੇ ਦੇ ਪਚਰੰਗਾ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਪਚਰੰਗਾ ਚੌਕੀ ਤੋਂ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਵਾਪਰਿਆ। ਕੈਂਟਰ ਚਾਲਕ ਹਰਜੀਤ ਦਸੂਹਾ ਵੱਲ ਜਾ ਰਿਹਾ ਸੀ।

ਹਰਜੀਤ ਨੂੰ ਆਪਣੇ ਕੈਂਟਰ ਨਾਲ ਮਕੇਰੀਆ ਸਥਿਤ ਸੀਕੇ ਟ੍ਰੇਡਿੰਗ ਕੰਪਨੀ ਜਾਣਾ ਸੀ। ਉਹ ਜਲੰਧਰ ਤੋਂ ਜਾ ਰਿਹਾ ਸੀ। ਜਦੋਂ ਉਸ ਦਾ ਕੈਂਟਰ ਭੋਗਪੁਰ ਦੇ ਪਚਰੰਗਾ ਨੇੜੇ ਪਹੁੰਚਿਆ ਤਾਂ ਉਸ ਦਾ ਕੈਂਟਰ ਬੇਕਾਬੂ ਹੋ ਗਿਆ ਅਤੇ ਇੱਕ ਦਰੱਖ਼ਤ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਸੜਕ ਸੁਰੱਖਿਆ ਬਲ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਜਦੋਂ ਉਨ੍ਹਾਂ ਨੂੰ ਮੌਤ ਬਾਰੇ ਪਤਾ ਲੱਗਾ, ਤਾਂ ਭੋਗਪੁਰ ਥਾਣੇ ਦੀ ਪਚਰੰਗਾ ਚੌਕੀ ਦੀ ਪੁਲਿਸ ਨੂੰ ਤੁਰੰਤ ਜਾਂਚ ਲਈ ਮੌਕੇ 'ਤੇ ਬੁਲਾਇਆ ਗਿਆ।