ਕੀ ਕਾਂਗਰਸ ਦੇ ਮਹਾਂ ਗਠਜੋੜ ਸੱਦੇ ਨੂੰ ਆਪ ਦੇ ਸੰਭਾਵੀ ਹੁੰਗਾਰੇ ਨੇ ਲਈ ਖਹਿਰਾ ਦੀ ਬਲੀ? 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਨੇਤਾ ਵਿਰੋਧੀ ਧਿਰ ਸੁਖਪਾਲ ਸਿਂੰਘ ਖਹਿਰਾ ਦੀ ਛੁਟੀ ਦਾ ਐਲਾਨ ਤਾਂ ਭਾਵੇਂ

Sukhpal khaira And Harpal Cheema

ਚੰਡੀਗੜ: (ਨੀਲ ਭਲਿੰਦਰ ਸਿਂੰਘ) ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਨੇਤਾ ਵਿਰੋਧੀ ਧਿਰ ਸੁਖਪਾਲ ਸਿਂੰਘ ਖਹਿਰਾ ਦੀ ਛੁਟੀ ਦਾ ਐਲਾਨ ਤਾਂ ਭਾਵੇਂ ਅਚਨਚੇਤ ਹੀ ਕਰ ਦਿਤਾ ਗਿਆ ਪਰ ਅੰਦਰੂਨੀ ਸੂਤਰਾਂ ਮੁਤਾਬਿਕ ਇਹ ਕਰਵਾਈ ਕਾਫੀ 'ਗਿਣ ਮਿਥ' ਕੇ ਕੀਤੀ ਗਈ ਹੈ. ਕੇਂਦਰ `ਚ 2019 ਦੀਆਂ ਆਮ ਚੋਣਾਂ ਲਈ ਪੱਕ ਰਹੀ ਕਾਂਗਰਸ ਕੇਂਦਰਤ ਮਹਾਂ ਗਠਜੋੜ ਦੀ ਖਿਚੜੀ ਕਿਤੇ ਨਾ ਕਿਤੇ ਪੰਜਾਬ ਚ ਖਹਿਰਾ ਨੂੰ ਪਾਰਟੀ ਅੰਦਰ ਨੁਕਰੇ ਲਾਉਣ ਦਾ ਕਾਰਨ ਮੰਨੀ ਜਾ ਰਹੀ ਹੈ।

ਜਾਣਕਾਰ ਹਲਕਿਆਂ ਮੁਤਾਬਿਕ ਕਾਂਗਰਸ ਨਾਲ ਸੰਭਾਵੀ ਗਠਜੋੜ ਦਾ ਪਹਿਲਾਂ ਸਾਬਕਾ ਨੇਤਾ ਵਿਰੋਧੀ ਧਿਰ ਐਚ.ਐਸ ਫੂਲਕਾ ਨੇ ਖੁੱਲ ਕੇ ਵਿਰੋਧ ਕੀਤਾ ਫਿਰ ਭਾਈਵਾਲ ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾਵਾਂ ਨੇ ਵੀ ਇਸ ਦਾ ਵਿਰੋਧ ਕੀਤਾ। ਹੁਣ ਜਦੋਂ ਕਾਂਗਰਸ ਪਾਰਟੀ ਪੱਧਰ ਉਤੇ ਅੰਦਰੂਨੀ ਤੌਰ ਉਤੇ ਮਹਾਂ ਗਠਜੋੜ ਕਾਇਮ ਕਰਨ ਹਿਤ ਸਾਰੇ ਕਾਂਗਰਸੀ ਆਗੂਆਂ ਨੂਂ ਜਾਣੂ ਕਰਵਾ ਚੁਕੀ ਹੈ ਤਾਂ ਪਿਛਲੇ ਦਿਨੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿਂੰਘ ਵੀ ਦਿਲੀ ਵਿਖੇ ਸੰਭਾਵੀ ਮਹਾਂ ਗਠਜੋੜ ਦੀ ਭਰਵੀਂ ਹਮਾਇਤ ਕਰਕੇ ਆਏ,

ਪਰ ਉਸੇ ਵੇਲੇ ਆਪ ਨਾਲ ਗਠਜੋੜ ਦੀ ਸੂਰਤ ਵਿਚ ਪੰਜਾਬ ਦੀ ਗਲ ਵੀ ਤੁਰ ਪਈ ਕਿਉਂਕਿ ਸਿਆਸੀ ਤੌਰ ਉਤੇ ਦਿਲੀ ਮਗਰੋਂ ਪੰਜਾਬ ਵਿਚ ਹੀ ਆਪ ਦਾ ਕਾਂਗਰਸ ਨਾਲ ਸਿਧਾ ਟਾਕਰਾ ਹੈ। ਅਤੇ ਪੰਜਾਬ ਵਿਚ ਪਾਰਟੀ ਦੇ ਵਿਧਾਇਕ ਸੁਖਪਾਲ ਸਿਂੰਘ ਖਹਿਰਾ ਪੁਰਾਣਾ ਕਾਂਗਰਸ ਬਾਗੀ ਅਤੇ ਮੌਜੂਦਾ ਸਮੇ ਕਾਂਗਰਸ ਲਈ ਨਿਤ ਨਵੇਂ ਜੱਬ ਛੇੜਨ ਵਾਲਾ ਦਮਦਾਰ ਨੇਤਾ ਵਿਰੋਧੀ ਧਿਰ ਬੈਠਾ ਸੀ।  ਸੂਤਰਾਂ ਮੁਤਾਬਿਕ ਕਾਂਗਰਸ ਵਲੋਂ ਹੀ ਆਪ ਹਾਈਕਮਾਨ ਨੂਂ ਗਠਜੋੜ ਤੋਂ ਪਹਿਲਾਂ ਖਹਿਰਾ ਨੂਂ ਲਾਂਭੇ ਕਰਨ ਦਾ ਇਸ਼ਾਰਾ ਕਰ ਦਿਤਾ ਗਿਆ ਸੀ।

ਅੱਜ ਜਦੋਂ ਅਮਲੀ ਜਾਮਾ ਪਹਿਨਾਇਆ ਗਿਆ ਤਾਂ ਦਿੜਬਾ ਤੋਂ ਵਿਧਾਇਕ ਹਰਪਾਲ ਚੀਮਾ ਦੇ ਰਹਿਬਰ ਮੰਨੇ ਜਾਂਦੇ ਇਕ ਸੀਨੀਆਰ ਆਪ ਨੇਤਾ ਜੋ ਅੱਜਕਲ ਇਕ ਪਹਾੜੀ ਰਾਜ ਚ ਪਾਰਟੀ ਮਾਮਲਿਆਂ ਦਾ ਇੰਚਾਰਜ ਵੀ ਹੈ, ਉਸਨੇ ਦੇਸ਼ ਦੀ ਸਿਆਸਤ ਚ ਦਲਿਤ ਪਤਾ ਭਾਰੂ ਹੋਣ ਦਾ ਲਾਹਾ ਖਟਦਿਆਂ ਚੀਮਾ ਗਲ ਹਾਰ ਪਵਾ ਦਿਤੇ। ਦੂਜੇ ਪਾਸੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਦਾ ਖਹਿਰਾ ਦੀ ਛੁਟੀ ਬਾਰੇ ਟਵੀਟ ਤਾਂ ਭਾਵੇਂ ਸ਼ਾਮੀਂ ਆਇਆ ਪਰ ਨਵੇਂ ਸ਼ਿੰਗਾਰੇ ਗਏ ਪ੍ਰਧਾਨ ਸਾਹਬ (ਚੀਮਾ) ਸੰਗਰੂਰ ਤੋਂ ਐਮ ਪੀ ਸਾਹਬ ਦੇ ਇਕ ਕਰੀਬੀ ਨਾਲ ਪਹਿਲਾਂ ਤੋਂ ਹੀ ਦਿਲੀ ਚ ਮਜੂਦ ਦੱਸੇ ਜਾ ਰਹੇ ਹਨ।