ਸਿੱਧੂ ਫੇਰੀ ਦੌਰਾਨ ਕਿਸਾਨਾਂ 'ਤੇ ਹੋਏ ਪਰਚੇ ਰੱਦ ਕਰਨ ਦੀ ਕੀਤੀ ਹਦਾਇਤ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਫੇਰੀ ਦੌਰਾਨ ਕਿਸਾਨਾਂ 'ਤੇ ਹੋਏ ਪਰਚੇ ਰੱਦ ਕਰਨ ਦੀ ਕੀਤੀ ਹਦਾਇਤ

image

ਸ਼੍ਰੀ ਚਮਕੌਰ ਸਾਹਿਬ, 26 ਜੁਲਾਈ (ਲੱਖਾ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 24 ਜੁਲਾਈ ਨੂੰ  ਚਮਕੌਰ ਸਾਹਿਬ ਫੇਰੀ ਮੌਕੇ ਕੱੁਝ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਪ੍ਰਤੀ ਵਿਰੋਧ ਦਰਜ ਕੀਤਾ ਸੀ ਜਿਸ 'ਤੇ ਪੁਲਿਸ ਨੇ ਪਿੰਡ ਬਹਿਰਾਮਪੁਰ ਜਿਮੀਦਾਰਾ ਦੇ ਸਰਪੰਚ ਸਤਨਾਮ ਸਿੰਘ ਸੋਹੀ, ਕੁਲਵੰਤ ਸਿੰਘ ਸਰਾੜੀ, ਜਗਮਨਦੀਪ ਸਿੰਘ ਪੜੀ ਅਤੇ ਜਗਦੀਪ ਕੌਰ ਟੱਕੀ ਸਮੇਤ 40 ਤੋਂ 45 ਅਣਪਛਾਤੇ ਕਿਸਾਨਾਂ 'ਤੇ ਕੇਸ ਦਰਜ ਕੀਤਾ ਸੀ | ਇਨ੍ਹਾਂ ਵਿਅਕਤੀਆਂ 'ਤੇ ਕੇਸ ਦਰਜ ਹੋਣ ਸਬੰਧੀ ਅੱਜ ਹਲਕੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ  ਇਨ੍ਹਾਂ ਤੇ ਕੀਤਾ ਕੇਸ ਰੱਦ ਕਰਨ ਦੀ ਹਦਾਇਤ ਕੀਤੀ ਹੈ | 
ਚੰਨੀ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੀ ਫੇਰੀ ਸਮੇਂ ਨਾਲ ਸਨ, ਪਰ ਉਨ੍ਹਾਂ ਵਲੋਂ ਅਤੇ ਕਿਸੇ ਕਾਂਗਰਸੀ ਵਰਕਰ ਵਲੋਂ ਪੁਲਿਸ ਕੋਲ ਇਨ੍ਹਾਂ ਵਿਅਕਤੀਆਂ ਵਿਰੁਧ ਕੋਈ ਸ਼ਿਕਾਇਤ ਨਹੀਂ ਕੀਤੀ ਸੀ, ਪਰ ਪੁਲਿਸ ਨੇ ਅਪਣੇ ਵਲੋਂ ਹੀ ਕੇਸ ਦਰਜ ਕੀਤਾ ਜਿਸ ਦੀ ਉਨ੍ਹਾਂ ਕੇਸ ਰੱਦ ਕਰਨ ਦੀ ਹਦਾਇਤ ਕੀਤੀ | 

ਫੋਟੋ ਰੋਪੜ-26-14 ਤੋਂ ਪ੍ਰਾਪਤ ਕਰੋ ਜੀ |
ਕੈਪਸ਼ਨ:- ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਗੱਲ ਕਰਦੇ ਹੋਏ |