ਲੀਹੋ ਲੱਥੀ ਪੰਥਕ ਵਿਚਾਰਧਾਰਾ ਨੂੰ  ਮੁੜ ਲੀਹ 'ਤੇ ਲਿਆਉਣ ਦਾ ਮਾਮਲਾ 

ਏਜੰਸੀ

ਖ਼ਬਰਾਂ, ਪੰਜਾਬ

ਲੀਹੋ ਲੱਥੀ ਪੰਥਕ ਵਿਚਾਰਧਾਰਾ ਨੂੰ  ਮੁੜ ਲੀਹ 'ਤੇ ਲਿਆਉਣ ਦਾ ਮਾਮਲਾ 

image

ਇਕ ਪ੍ਰਵਾਰ ਵਿਚ ਘਿਰੀ ਸ਼੍ਰੋਮਣੀ ਕਮੇਟੀ


ਦਿੱਲੀ ਦਾ ਤਖ਼ਤ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਡਰਦਾ ਸੀ ਪਰ ਹੁਣ 'ਜਥੇਦਾਰ' ਗਰਮ ਨਰਮ ਸੰਗਠਨਾਂ ਦੇ ਬਣਨ ਨਾਲ ਵੀ ਪੁਰਾਣੀ ਸ਼ਾਨ ਨਹੀਂ ਰਹੀ?


ਅੰਮਿ੍ਤਸਰ, 26 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਪੰਥ ਦੀ ਸਿਰਮੌਰ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਬੁਨਿਆਦ ਸਿੱਖਾਂ ਦੀਆਂ ਸ਼ਹਾਦਤਾਂ 'ਤੇ ਰੱਖੀ ਗਈ | ਅੰਗਰੇਜ਼ਾਂ ਵਿਰੁਧ ਵੱਡਾ ਅੰਦੋਲਨ ਲੜਨ ਬਾਅਦ, ਇਸ ਮੁਕੱਦਸ ਸੰਸਥਾ ਦਾ ਗੁਰਦੁਆਰਾ ਐਕਟ 1925 ਵਿਚ ਬਣਿਆ | 
ਸ਼੍ਰੋਮਣੀ ਕਮੇਟੀ ਦੀ ਅਗਵਾਈ ਸਿੱਖ ਪੰਥ ਦੀ ਚੋਟੀ ਦੀ ਲੀਡਰਸ਼ਿਪ ਨੇ ਕੀਤੀ, ਜਿਨ੍ਹਾਂ ਵਿਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿ. ਕਰਤਾਰ ਸਿੰਘ ਵਰਗਿਆਂ ਨੇ ਕੀਤੀ | ਸਿੱਖ ਹਲਕਿਆਂ ਮੁਤਾਬਕ ਦਿੱਲੀ ਦਾ ਤਖ਼ਤ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਤੋਂ ਡਰਦਾ ਹੁੰਦਾ ਸੀ ਪਰ ਹੁਣ ਤਾਂ ਗਰਮ-ਨਰਮ ਸੰਗਠਨਾਂ ਦੇ 'ਜਥੇਦਾਰ' ਬਣਨ ਨਾਲ ਵੀ ਪੁਰਾਣੀ ਸ਼ਾਨ ਨਹੀਂ ਰਹੀ | ਇਸ ਦਾ ਮੁੱਖ ਕਾਰਨ, ਇਕ ਪ੍ਰਵਾਰ ਵਿਚ ਮਹਾਨ ਸੰਸਥਾ ਦਾ ਘਿਰ ਜਾਣਾ ਹੈ | ਆਮ ਸਿੱਖਾਂ ਵਿਚ ਇਹ ਵੀ ਚਰਚਾ ਹੈ ਕਿ ਬਾਦਲਾਂ ਨੇ ਅਪਣਾ ਏਜੰਡਾ ਲਾਗੂ ਕਰ ਕੇ ਮੀਰੀ-ਪੀਰੀ ਸਿਧਾਂਤ ਨੂੰ  ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ | 
ਸ਼ਹੀਦਾਂ ਦਾ ਲਹੂ ਡੁਲ੍ਹਣ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਪਰ ਪਿਛਲੇ ਲੰਬੇ ਸਮੇਂ ਤੋਂ ਉਕਤ ਪ੍ਰਵਾਰ ਕੋਲ ਇਨ੍ਹਾਂ ਸੰਸਥਾਵਾਂ ਦਾ ਮੁਕੰਮਲ ਕੰਟਰੋਲ ਹੈ  | ਤਖ਼ਤਾਂ ਦੇ ਜਥੇਦਾਰ ਵੀ ਇਨ੍ਹਾਂ ਦੀ ਮਰਜ਼ੀ ਨਾਲ ਲਗਦੇ ਹਨ | ਪਹਿਲਾਂ ਸਿੱਖ ਸੰਸਥਾਵਾਂ ਦਾ ਕੰਟਰੋਲ ਤਿੰਨ ਸ਼ਖ਼ਸੀਅਤਾਂ ਕੋਲ ਹੁੰਦਾ ਸੀ | ਜਥੇਦਾਰ ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਧਾਰਮਕ ਸੰਸਥਾ ਤੇ ਗੁਰਚਰਨ ਸਿੰਘ ਟੌਹੜਾ ਦਾ ਪ੍ਰਧਾਨ ਵਜੋਂ ਕੰਟਰੋਲ ਸੀ | ਸ. ਪ੍ਰਕਾਸ਼ ਸਿੰਘ ਬਾਦਲ ਵਿਧਾਇਕ ਦਲ ਦੇ ਮੁਖੀ ਹੁੰਦੇ ਸਨ | 

ਪਰ ਹੁਣ ਬਹੁਤ ਸਮੇਂ ਤੋਂ ਸਾਰੇ ਸਿੱਖ ਸੰਗਠਨ ਬਾਦਲਾਂ ਦੇ ਕੰਟਰੋਲ ਹੇਠ ਆ ਗਏ ਜਿਸ ਕਾਰਨ ਪ੍ਰਵਾਰਵਾਦ ਦਾ ਬੋਲਬਾਲਾ ਹੋ ਗਿਆ ਅਤੇ ਸਿਧਾਂਤਕ ਵਿਚਾਰਧਾਰਾ ਪ੍ਰਭਾਵਤ ਹੋ ਗਈ ਹੈ | ਨਰਮ-ਗਰਮ ਸੰਗਠਨਾਂ ਦੀ ਆਪਸੀ ਫੁੱਟ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ | ਡੇਰਾਵਾਦ ਹੀ ਪ੍ਰਫੱੁਲਤ ਹੋਏ, ਸਿੱਖੀ ਪ੍ਰਚਾਰ ਤੇ ਪ੍ਰਸਾਰ 
ਮੀਡੀਆ ਤਕ ਹੀ ਸੀਮਤ ਹੋ ਗਿਆ | ਸਿੱਖ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਉਨ੍ਹਾਂ ਦੇ ਅੰਗ ਖਿਲਾਰੇ ਗਏ ਤੇ ਸੌਦਾ ਸਾਧ ਦੇ ਲਠਮਾਰਾਂ ਵਲੋਂ ਕੌਮ ਨੂੰ  ਵੰਗਾਰਿਆਂ ਗਿਆ ਪਰ ਪੰਥਕ ਸਰਕਾਰ ਹੋੋਣ ਦੇ ਬਾਵਜੂਦ ਕੋਈ ਸਬਕ ਸਿਖਾਉਣ ਵਾਲੀ ਕਾਰਵਾਈ ਕਰਨ ਦੀ ਤਾਂ ਪੁਲਿਸ ਵਲੋਂ ਗੋਲੀ ਨਾਲ ਬਰਗਾੜੀ ਕਾਂਡ ਵਿਚ ਦੋ ਸਿੱਖ ਨੌਜਵਾਨ ਸ਼ਹੀਦ ਹੋਏ | ਕਾਰਵਾਈ ਨਾ ਕਰਨ ਦਾ ਮਕਸਦ ਸੌਦਾ ਸਾਧ ਦੀਆਂ ਵੋਟਾਂ ਸਨ | ਮੌੌਜੂਦਾ ਸਰਕਾਰ ਵਲੋਂ ਵੀ ਸਹੁੰ ਖਾਧੀ ਗਈ ਪਰ ਮੁਕੱਦਮਾ ਲਟਕਾ ਦਿਤਾ ਗਿਆ | 
ਸਿੱਖ ਮਾਹਰ ਮਹਿਸੂਸ ਕਰਦੇ ਹਨ ਕਿ ਕੇਂਦਰੀ ਸਰਕਾਰ ਕੁੱਝ ਪੰਥਕ ਆਗੂਆਂ ਦੀ ਦੋਗਲੀ ਨੀਤੀ ਕਾਰਨ, ਕੌਮ ਦੀ ਨੌਬਤ ਇਥੋਂ ਤਕ ਆ ਗਈ ਹੈ ਤੇ ਆਰ.ਐਸ.ਐਸ ਵਰਗੀ ਸਿੱਖ ਵਿਰੋਧੀ ਜਮਾਤ ਨੂੰ  ਅਪਣਾ ਏਜੰਡਾ ਲਾਗੂ ਕਰਨ ਦਾ ਮੌਕਾ ਮਿਲ ਗਿਆ | ਇਹ ਵੀ ਚਰਚਾ ਹੈ ਕਿ ਮੋਦੀ ਸਰਕਾਰ ਅਪਣੇ ਸਿਆਸੀ ਹਿਤਾਂ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਲਈ ਯਤਨਸ਼ੀਲ ਹਨ |