ਟੋਕੀਉ ਉਲੰਪਿਕ: ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਪਹੁੰਚੀ ਮੀਰਾਬਾਈ ਚਾਨੂ, ਏਅਰਪੋਰਟ ’ਤੇ ਹੋਇਆ ਸ਼ਾਨਦਾ

ਏਜੰਸੀ

ਖ਼ਬਰਾਂ, ਪੰਜਾਬ

ਟੋਕੀਉ ਉਲੰਪਿਕ: ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਪਹੁੰਚੀ ਮੀਰਾਬਾਈ ਚਾਨੂ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ

image

ਨਵੀਂ ਦਿੱਲੀ, 26 ਜੁਲਾਈ : ਟੋਕੀਉ ਉਲੰਪਿਕ ਵਿਚ ਭਾਰਤ ਨੂੰ ਪਹਿਲਾ ਤਮਗ਼ਾ ਜਿਤਾਉਣ ਵਾਲੀ ਮਹਿਲਾ ਵੇਟਲਿਫ਼ਟਰ ਮੀਰਾਬਾਈ ਚਾਨੂ ਅੱਜ ਟੋਕੀਉ ਤੋਂ ਦਿੱਲੀ ਪਹੁੰਚੀ। ਇਸ ਦੌਰਾਨ ਦਿੱਲੀ ਏਅਰਪੋਰਟ ’ਤੇ ਮੀਰਾਬਾਈ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਏਅਰਪੋਰਟ ’ਤੇ ਮੀਰਾਬਾਈ ਦੀ ਆਰਟੀ-ਪੀਸੀਆਰ ਜਾਂਚ ਵੀ ਕੀਤੀ ਗਈ। ਮੀਰਾ ਦੇ ਨਾਲ ਉਨ੍ਹਾਂ ਦੇ ਕੋਚ ਵਿਜੇ ਸ਼ਰਮਾ ਵੀ ਦਿੱਲੀ ਪਰਤੇ ਹਨ। ਦੱਸ ਦਈਏ ਕਿ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿਤਿਆ। ਭਾਰਤੀ ਵੇਟਲਿਫ਼ਟਿੰਗ ਦੇ ਇਤਿਹਾਸ ਵਿਚ ਉਲੰਪਿਕ ਵਿਚ ਇਹ ਭਾਰਤ ਦਾ ਦੂਜਾ ਤਮਗ਼ਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਿਡਨੀ ਉਲੰਪਿਕ (2000) ਵਿਚ ਵੇਟਲਿਫ਼ਟਿੰਗ ਵਿਚ ਤਮਗ਼ਾ ਜਿਤਿਆ ਸੀ। ਇਹ ਮੈਡਲ ਕਰਨਮ ਮਲੇਸ਼ਵਰੀ ਨੇ ਜਿਤਿਆ ਸੀ। ਉਧਰ ਟੋਕੀਉ ਉਲੰਪਿਕ 2020 ਵਿਚ ਸੋਨ ਤਮਗ਼ਾ ਜਿੱਤਣ ਵਾਲੀ ਚੀਨ ਦੀ ਵੇਟਲਿਫ਼ਟਰ ਝੀਹੂਈ ਹਉ ਦਾ ਡੋਪ ਟੈਸਟ ਕੀਤਾ ਜਾਵੇਗਾ। ਜੇਕਰ ਉਹ ਅਸਫ਼ਲ ਰਹਿੰਦੀ ਹੈ ਤਾਂ ਭਾਰਤੀ ਵੇਟਲਿਫ਼ਟਰ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਮਗ਼ਾ ਸੋਨੇ ਵਿਚ ਤਬਦੀਲ ਹੋ ਜਾਵੇਗਾ। (ਪੀਟੀਆਈ)