ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦਾ ਮਾਮਲਾ : ਜੱਗੂ ਭਗਵਾਨਪੁਰੀਆ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜਿਆ
ਕਲਾਨੌਰ ਪੁਲਿਸ ਨੇ ਗੁਰਦਾਸਪੁਰ ਅਦਾਲਤ 'ਚ ਕੀਤਾ ਪੇਸ਼
jaggu bhagwanpuria in police custody
ਗੁਰਦਾਸਪੁਰ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਗੁਰਦਾਸਪੁਰ ਅਦਾਲਤ ਵਿੱਚ ਕੀਤਾ ਗਿਆ ਪੇਸ਼ ਜਿਥੇ ਅਦਾਲਤ ਨੇ ਉਸ ਦੇ ਰਿਮਾਂਡ ਵਿਚ ਵਾਧਾ ਕਰ ਦਿਤਾ ਹੈ। ਗੁਰਦਾਸਪੁਰ ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ। ਦੱਸ ਦੇਈਏ ਕਿ ਗੈਂਗਸਟਰ ਜੱਗੂ ਭਗਵੰਤਪੁਰੀਆ ਨੂੰ ਕਲਾਨੌਰ ਪੁਲਿਸ ਨੇ ਅੱਜ ਗੁਰਦਾਸਪੁਰ ਅਦਾਲਤ ਵਿਚ ਪੇਸ਼ ਕੀਤਾ ਸੀ।
ਜੱਗੂ ਭਗਵਾਨਪੁਰੀਆ 'ਤੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹਨ ਅਤੇ ਇਸ ਮਾਮਲੇ ਵਿੱਚ ਹੀ ਕਲਾਨੌਰ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਨਯੋਗ ਅਦਾਲਤ ਨੇ ਹੋਰ ਪੁੱਛਗਿੱਛ ਲਈ 4 ਦਿਨ ਦਾ ਰਿਮਾਂਡ ਵਧ ਦਿਤਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀ ਪੁਲਿਸ ਨੂੰ ਜੱਗੂ ਭਗਵੰਤਪੁਰੀਆ ਦਾ 6 ਦੀਨ ਦਾ ਪੁਲਿਸ ਰਿਮਾਂਡ ਮਿਲਿਆ ਸੀ।