ਪੁਲਿਸ ਨੇ ਪੈਸਿਆਂ ਬਦਲੇ IELTS ਪਾਸ ਕਰਵਾਉਣ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਗੇ ਬੈਂਡ ਦਿਵਾਉਣ ਵਾਸਤੇ ਲੈਂਦੇ ਸੀ 5 ਲੱਖ

photo

 

ਲੁਧਿਆਣਾ: ਲੁਧਿਆਣਾ ਦੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੈਸਿਆਂ ਬਦਲੇ ਆਈਲੈਟਸ ਪਾਸ ਕਰਨ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮ ਪ੍ਰੀਖਿਆ ਪਾਸ ਕਰਵਾਉਣ ਦੇ ਬਦਲੇ ਉਮੀਦਵਾਰਾਂ ਤੋਂ 2 ਤੋਂ 3 ਲੱਖ ਰੁਪਏ ਵਸੂਲਦੇ ਸਨ। ਇਸ ਰੈਕੇਟ ਨੂੰ ਆਈਲੈਟਸ ਸੈਂਟਰ ਦਾ ਮਾਲਕ ਚਲਾਉਂਦਾ ਸੀ।

 

 

ਏਡੀਸੀਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਕੇਂਦਰ ਦਾ ਮਾਲਕ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆਰਥੀਆਂ ਨੂੰ ਇਲੈਕਟ੍ਰਾਨਿਕ ਉਪਕਰਨ ਮੁਹੱਈਆ ਕਰਵਾਉਂਦਾ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 12 ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਹਨ।

 

ਇਸ ਰੈਕੇਟ ਵਿੱਚ ਕਈ ਹੋਰ ਮੁਲਾਜ਼ਮਾਂ ਦੇ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਮੁਲਜ਼ਮਾਂ ਦੀ ਪਛਾਣ ਦਿਲਬਾਗ ਸਿੰਘ, ਹਰਸੰਗਤ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਜਦਕਿ ਮੁੱਖ ਮੁਲਜ਼ਮ ਗੁਰਭੇਜ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਜੇ ਤੱਕ ਫਰਾਰ ਹੈ।