ਅੰਮ੍ਰਿਤਸਰ ’ਚ BSF ਜਵਾਨਾਂ ਨੇ ਜ਼ਬਤ ਕੀਤੀ 885 ਗ੍ਰਾਮ ਹੈਰੋਇਨ
ਪਿੰਡ ਮੋਡੇ ’ਚ ਬਰਾਮਦ ਹੋਈਆਂ 2 ਸ਼ੱਕੀ ਬੋਤਲਾਂ ਤੇ ਮੋਟਰਸਾਈਕਲ
BSF troops recovered Appx 885gms of Heroin
ਅੰਮ੍ਰਿਤਸਰ: ਸੀਮਾ ਸੁਰੱਖਿਆ ਬਲਾਂ ਨੇ ਸਰਹੱਦੀ ਇਲਾਕੇ ਵਿਚ 885 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਜਵਾਨਾਂ ਨੇ ਪਿੰਡ ਮੋਡੇ ਵਿਖੇ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ 2 ਸ਼ੱਕੀ ਪਲਾਸਟਿਕ ਦੀਆਂ ਬੋਤਲਾਂ ਅਤੇ ਇਕ ਮੋਟਰਸਾਈਕਲ ਵਿਚ ਛੁਪਾਈ ਹੋਈ 885 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸ ਮਗਰੋਂ ਸੀਮਾ ਸੁਰੱਖਿਆ ਬਲਾਂ ਵਲੋਂ ਇਲਾਕੇ ਵਿਚ ਤਲਾਸ਼ੀ ਕੀਤੀ ਜਾ ਰਹੀ ਹੈ।