ਪੰਜਾਬ ਦੇ ਤਿੰਨ IPS ਅਫ਼ਸਰਾਂ ਨੁੰ ਮਿਲਿਆ ਵਾਧੂ ਚਾਰਜ 

ਏਜੰਸੀ

ਖ਼ਬਰਾਂ, ਪੰਜਾਬ

IPS ਜੋਤੀ ਯਾਦਵ ਨੂੰ ਕਾਊਂਟਰ ਇੰਟੈਲੀਜੈਂਸ ਵਿੰਗ 'ਚ ਦਿਤਾ ਗਿਆ SP ਦਾ ਵਾਧੂ ਚਾਰਜ  

representational

ਚੰਡੀਗੜ੍ਹ : ਪੰਜਾਬ ਪੁਲਿਸ ਵਿਭਾਗ ਨੇ ਤਿੰਨ ਆਈ.ਪੀ.ਐਸ. ਅਫ਼ਸਰਾਂ ਨੂੰ ਵਾਧੂ ਚਾਰਜ ਸੌਂਪਿਆ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਉਨ੍ਹਾਂ ਵਿਚ ਆਈ.ਜੀ., ਏ.ਆਈ.ਜੀ. ਅਤੇ ਐਸ.ਪੀ. ਰੈਂਕ ਦੇ ਅਧਿਕਾਰੀ ਸ਼ਾਮਲ ਹਨ।

ਮੋਹਾਲੀ ਦੇ ਐਸ.ਪੀ. ਹੈਡਕੁਆਰਟਰ ਜੋਤੀ ਯਾਦਵ ਨੂੰ ਮੋਹਾਲੀ ਵਿਚ ਹੀ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਐਸ.ਪੀ. ਦਾ ਵਾਧੂ ਚਾਰਜ ਦਿਤਾ ਗਿਆ ਹੈ। 

ਇਸ ਤੋਂ ਇਲਾਵਾ ਆਈ.ਪੀ.ਐਸ. ਪ੍ਰਦੀਪ ਕੁਮਾਰ ਯਾਦਵ ਨੂੰ ਆਈ.ਜੀ., ਲਾਅ ਐਂਡ ਆਰਡਰ, ਚੰਡੀਗੜ੍ਹ, ਆਈ.ਪੀ.ਐਸ. ਭਾਗੀਰਥ ਸਿੰਘ ਮੀਨਾ ਨੂੰ ਏ.ਆਈ.ਜੀ. ਪ੍ਰਸੋਨਲ, ਸੀ.ਪੀ.ਓ., ਚੰਡੀਗੜ੍ਹ ਦਾ ਵਾਧੂ ਚਾਰਜ ਦਿਤਾ ਗਿਆ ਹੈ।