Ferozepur News : ਫਿਰੋਜ਼ਪੁਰ 'ਚ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ 'ਚ ਪੰਜ ਲੋਕ ਹੋਏ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ferozepur News : ਘਟਨਾ ਦੀ ਸੀਸੀਟੀਵੀ ਆਈ ਸਾਹਮਣੇ, ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਦਾ ਮਾਮਲਾ

ਫਿਰੋਜ਼ਪੁਰ 'ਚ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ 'ਚ ਪੰਜ ਲੋਕ ਹੋਏ ਜ਼ਖ਼ਮੀ

 Ferozepur News in Punjabi :  ਫਿਰੋਜ਼ਪੁਰ ਦੇ ਕਸਬਾ ਮਮਦੋਟ ਪਿੰਡ ਲਖਮੀਰ ਕੇ ਉਤਾੜ ਵਿੱਚ ਦੋ ਧਿਰਾਂ ਵਿਚਾਲੇ ਜਮ ਕੇ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਾਤ ਨੂੰ ਬਰਗਰ ਖਾਣ ਗਏ 2 ਨੌਜਵਾਨਾਂ ਵਿਚਾਲੇ ਤਕਰਾਰ ਹੋ ਗਈ ਜਿੱਥੇ ਉਨ੍ਹਾਂ ਵੱਲੋਂ ਇੱਕ-ਦੂਜੇ ਦੀ ਕੁੱਟਮਾਰ ਕੀਤੀ ਗਈ।

ਮਾਮਲਾ ਇੰਨਾ ਵੱਧ ਗਿਆ ਕਿ ਅਗਲੇ ਦਿਨ ਸਵੇਰੇ ਪੀੜਤ ਸੁਖਵਿੰਦਰ ਸਿੰਘ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ ਗਈ ਤੇ ਮੋਟਰਸਾਈਕਲ ਦੀ ਭੰਨਤੋੜ ਵੀ ਕੀਤੀ ਗਈ, ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਦੋਨਾਂ ਧਿਰਾਂ ਵੱਲੋਂ ਇੱਕ ਦੂਜੀ ’ਤੇ ਹਮਲਾ ਕਰ ਦਿੱਤਾ। 

(For more news apart from Five people injured in bloody clash between two groups in Ferozepur News in Punjabi, stay tuned to Rozana Spokesman)