Punjab Officer Transfer News : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ’ਚ 96 ਅਧਿਕਾਰੀਆਂ ਦੇ ਕੀਤੇ ਤਬਾਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Officer Transfer News : ਸੀਨੀਅਰ ਵਾਤਾਵਰਣ ਇੰਜੀਨੀਅਰ ਅਨੁਰਾਧਾ ਸ਼ਰਮਾ ਨੂੰ ਹੈੱਡਕੁਆਰਟਰ-2 ਪਟਿਆਲਾ ਤਬਦੀਲ ਕਰ ਦਿੱਤਾ ਗਿਆ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ’ਚ 96 ਅਧਿਕਾਰੀਆਂ ਦੇ ਕੀਤੇ ਤਬਾਦਲੇ

Punjab Officer Transfer News in Punjabi - ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵੱਡਾ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਇਸੇ ਕ੍ਰਮ ’ਚ ਹੁਣ ਮਾਨ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਵਿੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਲਗਭਗ 96 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

ਵਾਤਾਵਰਣ ਵਿਭਾਗ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ 96 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਸੀਨੀਅਰ ਵਾਤਾਵਰਣ ਇੰਜੀਨੀਅਰ ਅਨੁਰਾਧਾ ਸ਼ਰਮਾ ਨੂੰ ਹੈੱਡਕੁਆਰਟਰ-2 ਪਟਿਆਲਾ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੀਬੀਆਈਪੀ ਚੰਡੀਗੜ੍ਹ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਬੋਰਡ ਨੇ ਝੋਨੇ ਦੀ ਕਟਾਈ ਤੋਂ ਪਹਿਲਾਂ ਪ੍ਰਦੂਸ਼ਣ ਨੂੰ ਰੋਕਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਇਕ ਵੱਡਾ ਫੇਰਬਦਲ ਵੀ ਕੀਤਾ ਗਿਆ ਹੈ। ਸਾਰੇ ਅਧਿਕਾਰੀਆਂ ਦਾ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਕੁੱਲ 41 ਵਾਤਾਵਰਣ ਇੰਜੀਨੀਅਰ, 27 ਸਹਾਇਕ ਵਾਤਾਵਰਣ ਇੰਜੀਨੀਅਰ, 8 ਜੂਨੀਅਰ ਵਾਤਾਵਰਣ ਇੰਜੀਨੀਅਰ, 6 ਸਹਾਇਕ ਵਿਗਿਆਨਕ ਅਧਿਕਾਰੀ ਅਤੇ 13 ਜੂਨੀਅਰ ਵਿਗਿਆਨਕ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।

ਵਾਤਾਵਰਣ ਇੰਜੀਨੀਅਰ ਸੰਦੀਪ ਕੁਮਾਰ ਨੂੰ ਖੇਤਰੀ ਦਫ਼ਤਰ ਜਲੰਧਰ ਤੋਂ ਹੈੱਡਕੁਆਰਟਰ-1 ਪਟਿਆਲਾ, ਕਮਲ ਸਿੰਗਲਾ ਨੂੰ ਖੇਤਰੀ ਦਫ਼ਤਰ ਜਲੰਧਰ ਤੋਂ ਜ਼ੋਨਲ ਦਫ਼ਤਰ-2 ਪਟਿਆਲਾ, ਨਵਤੇਸ਼ ਸਿੰਗਲਾ ਨੂੰ ਜ਼ੋਨਲ ਦਫ਼ਤਰ-1 ਪਟਿਆਲਾ ਤੋਂ ਖੇਤਰੀ ਦਫ਼ਤਰ ਮੋਹਾਲੀ ਅਤੇ ਰਮਨਦੀਪ ਸਿੱਧੂ ਨੂੰ ਖੇਤਰੀ ਦਫ਼ਤਰ ਬਠਿੰਡਾ ਤੋਂ ਖੇਤਰੀ ਦਫ਼ਤਰ ਤਰਨਤਾਰਨ ਤਬਦੀਲ ਕਰ ਦਿੱਤਾ ਗਿਆ ਹੈ।

(For more news apart from Punjab government makes major reshuffle, transfers 96 officers in Pollution Control Board department News in Punjabi, stay tuned to Rozana Spokesman)