Sri Chamkaur Sahib : ਸੰਸਦ ਰਤਨ ਅਵਾਰਡ ਮਿਲਣ ਤੋਂ ਬਾਅਦ ਚੰਨੀ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਨਤਮਸਤਕ, ਕੀਤਾ ਸ਼ੁਕਰਾਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sri Chamkaur Sahib : ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕ 'ਚ ਬੇਬਾਗ ਤਰੀਕੇ ਨਾਲ ਬੋਲਣ ਲਈ ਮਿਲਿਆ ਅਵਾਰਡ 

ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ

Sri Chamkaur Sahib News in Punjabi : ਐਮਪੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕ ਦੀ ਗੱਲ ਬੇਬਾਕ ਤਰੀਕੇ ਨਾਲ ਸੰਸਦ ਵਿੱਚ ਉਠਾਉਣ ਲਈ ਉਨਾਂ ਨੂੰ ਸੰਸਦ ਰਤਨ ਅਵਾਰਡ ਦਿੱਤਾ ਗਿਆ। ਜਿਸ ਦਾ ਸ਼ੁਕਰਾਨਾ ਅਦਾ ਕਰਨ ਚੰਨੀ ਸ਼੍ਰੀ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ।

ਇਸ ਮੌਕੇ 'ਤੇ ਉਨਾਂ ਲੈਂਡ ਪੂਲਿੰਗ ਪੋਲਿਸੀ ਦਾ ਡੱਟ ਕੇ ਵਿਰੋਧ ਕਰਦਿਆਂ ਕਿਹਾ ਕਿ ਇਹ ਪਾਲਿਸੀ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪਰਮਾਤਮਾ ਸਾਨੂੰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮੌਕਾ ਦਿੰਦਾ ਹੈ ਤਾਂ ਅਸੀਂ ਇਹ ਪਾਲਿਸੀ ਨੂੰ ਰੱਦ ਕਰਾਂਗੇ। ਇਸ ਮੌਕੇ ਤੇ ਚੰਨੀ ਨੇ ਹੋਰ ਵੀ ਗੱਲਾਂ ਸਾਂਝੀਆਂ ਕੀਤੀਆਂ।

(For more news apart from Receiving Sansad Ratna Award, Channi paid obeisance Gurdwara Sri Chamkaur Sahib and expressed gratitude News in Punjabi, stay tuned to Rozana Spokesman)