Patiala News : ਪਟਿਆਲਾ 'ਚ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਨੂੰ ਹਟਾਉਣ ਦੇ ਮਾਮਲੇ 'ਚ ਪਿੰਡ ਵਾਲਿਆਂ ਦੀ ਆਪਸੀ ਹੋਈ ਬਹਿਸ
Patiala News : ਪੁਲਿਸ ਨੇ ਮੌਕੇ 'ਤੇ ਜਾ ਕੇ ਆਪਸ ਕਰਵਾਇਆ ਰਾਜੀਨਾਮਾ
Patiala News in Punjabi : ਪਟਿਆਲਾ ਦੇ ਪਿੰਡ ਦੌਣ ਕਲਾਂ ’ਚ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਸਿੰਘ ਨੂੰ ਹਟਾਉਣ ਦੇ ਮਾਮਲੇ ਵਿੱਚ ਪਿੰਡ ਵਾਲਿਆਂ ਦੀ ਆਪਸੀ ਬਹਿਸ ਹੋਈ ਅਤੇ ਕੁਝ ਸਮੇਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਜਾ ਕੇ ਆਪਸ ’ਚ ਪਿੰਡ ਵਾਲਿਆਂ ਨੂੰ ਬਿਠਾਇਆ ਗੱਲਬਾਤ ’ਚ ਉਹਨਾਂ ਦਾ ਰਾਜੀਨਾਮਾ ਕਰਵਾ ਦਿੱਤਾ। ਹੁਣ ਪਿੰਡ ’ਚ ਮਾਹੌਲ ਬਿਲਕੁਲ ਸ਼ਾਂਤ ਹੈ ਤੇ ਗ੍ਰੰਥੀ ਸਿੰਘ ਰਾਜੀਨਾਮੇ ਨਾਲ ਪਰਿਵਾਰ ਸਮੇਤ ਆਪਣਾ ਸਾਜੋ ਸਮਾਨ ਲੈ ਕੇ ਪਿੰਡ ਦੇ ਵਿੱਚੋਂ ਚਲਾ ਗਿਆ ਹੈ।
ਚੌਂਕੀ ਬਹਾਦਰਗੜ੍ਹ ਦੇ ਇੰਚਾਰਜ ਬਲਜਿੰਦਰ ਸਿੰਘ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਪਿੰਡ ਵਾਲਿਆਂ ਨੇ ਸੱਦਿਆ ਮੌਕੇ ਉੱਪਰ ਅਸੀਂ ਆਪਣੀ ਟੀਮ ਦੇ ਨਾਲ ਪਹੁੰਚੇ। ਸਾਰੇ ਪਿੰਡ ਵਾਲਿਆਂ ਨੂੰ ਇਕੱਠਾ ਕਰਕੇ ਪੰਚਾਇਤੀ ਰਾਜੀਨਾਮਾ ਕਰਵਾਉਣ ਤੋਂ ਬਾਅਦ ਅਸੀਂ ਪਰਤ ਆਏ। ਉਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਮਾਹੌਲ ਸ਼ਾਂਤ ਹੈ।
(For more news apart from Villagers argue over removal Granthi Singh from Gurdwara Sahib in Patiala News in Punjabi, stay tuned to Rozana Spokesman)