53 ਸਾਲਾਂ ਤੋਂ ਪਾਕਿ ਦੀਆਂ ਜੇਲਾਂ ਅੰਦਰ ਸੜ ਰਿਹਾ ਹੈ ਜਵਾਨ ਸੁਜਾਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਥੋਂ ਤਿੰਨ ਕਿਲੋਮੀਟਰ ਦੂਰ ਪੈਂਦੇ ਪਿੰਡ ਬਰਨਾਲ ਦੇ ਸੁਜਾਨ ਸਿੰਘ ਦਾ ਪਰਿਵਾਰ, ਭਾਰਤ ਤੇ ਪਾਕਿਸਤਾਨ Îਵਿਚ 1965 ਦੌਰਾਨ ਹੋਈ ਜੰਗ ਦੇ ਸਮੇਂ..........

Sujan Singh's family member

ਗੁਰਦਾਸਪੁਰ : ਇੱਥੋਂ ਤਿੰਨ ਕਿਲੋਮੀਟਰ ਦੂਰ ਪੈਂਦੇ ਪਿੰਡ ਬਰਨਾਲ ਦੇ ਸੁਜਾਨ ਸਿੰਘ ਦਾ ਪਰਿਵਾਰ, ਭਾਰਤ ਤੇ ਪਾਕਿਸਤਾਨ Îਵਿਚ 1965 ਦੌਰਾਨ ਹੋਈ ਜੰਗ ਦੇ ਸਮੇਂ ਤੋਂ ਹੀ ਰੱਖੜੀ ਦਾ ਤਿਉਹਾਰ ਨਹੀਂ ਮਨਾ ਸਕਿਆ। ਇਸ ਪਰਿਵਾਰ ਦੀਆਂ ਤਿੰਨ ਪੀੜੀਆਂ ਇਸ ਤਿਉਹਾਰ ਤੋਂ ਵਾਂਝੀਆਂ ਚਲੀਆਂ ਆ ਰਹੀਆਂ ਹਨ। ਜਦੋਂ ਵੀ ਹਰ ਸਾਲ ਰੱਖੜੀ ਦਾ ਤਿਉਹਾਰ ਆਉਂਦਾ ਹੈ ਤਾਂ ਜੰਗ ਦੌਰਾਨ ਫੜੇ ਜਾਣ 'ਤੇ ਕਈ ਸਾਲ ਪਾਕਿ ਦੀਆਂ ਜੇਲਾਂ ਅੰਦਰ ਬੰਦ ਰਹੇ ਸਿਪਾਹੀ ਸੁਜਾਨ ਸਿੰਘ ਦੀਆਂ ਅੱਖਾਂ 'ਚੋਂ ਅੱਥਰੂ ਵਗਣ ਲੱਗ ਪੈਂਦੇ ਹਨ। 

ਸਿਪਾਹੀ ਦੇ ਭਰਾ ਮਨਜਿੰਦਰ ਸਿੰਘ ਅਤੇ ਭਾਬੀ ਕੁਸ਼ੱਲਯ ਨੇ ਦੱÎਸਿਆ ਕਿ 1965 ਦੀ ਭਾਰਤ ਪਾਕਿ ਜੰਗ ਵਿਚ ਸਿਪਾਹੀ ਸੁਜਾਨ ਸਿੰਘ ਛੰਭ ਜੋੜੀਆਂ ਦੇ ਦੇਬਾ ਬਟਾਲਾ ਸੈਕਟਰ ਵਿਚ ਪਾਕਿ ਫੌਜ ਵੱਲੋਂ ਬੰਦੀ ਬਣਾ ਲਿਆ ਗਿਆ ਸੀ।  ਭਾਰਤ ਪਾਕਿ ਜੰਗ ਦੀ ਸਮਾਪਤੀ ਦੇ ਐਲਾਨ ਬਾਅਦ ਵੀ ਜਦੋਂ ਸੁਜਾਨ ਸਿੰਘ ਵਾਪਸ ਘਰ ਨਾ ਆਇਆ ਤਾਂ ਪਰਿਵਾਰ ਨੂੰ ਕਿਸੇ ਅਣਹੋਣੀ ਦਾ ਡਰ ਸਤਾਉਣ ਲੱਗਾ। ਜੰਗ ਤੋਂ ਕੁੱਝ ਸਮਾਂ ਪਹਿਲਾਂ ਸਿਪਾਹੀ ਸੁਜਾਨ ਸਿੰਘ ਦੀ ਸ਼ਾਦੀ ਹੋਈ ਸੀ ਅਤੇ ਜੰਗ 'ਤੇ ਜਾਣ ਸਮੇਂ ਉਹ ਆਪਣੀ ਦੁਲਹਨ ਛੱਡ ਗਿਆ ਸੀ।

ਜਦੋਂ ਕੁੱਝ ਸਮੇਂ ਬਾਅਦ ਪਰਿਵਾਰ ਨੂੰ ਉਸਦੇ ਪਾਕਿ ਦੀ ਜੇਲ੍ਹ ਵਿਚ ਬੰਦ ਹੋਣ ਦੀ ਸੂਚਨਾ ਮਿਲੀ ਸੀ ਤਾਂ ਉਸ ਸਮੇਂ ਤਕ ਵੀ ਦੁਲਹਨ ਦੇ ਗੂੜ੍ਹੇ ਲਾਲ ਰੰਗ ਦੇ ਚੂੜੇ ਦਾ ਰੰਗ ਫਿੱਕਾ ਨਹੀਂ ਹੋਇਆ ਸੀ।  ਸੁਜਾਨ ਸਿੰਘ ਦੇ ਪਾਕਿ ਜੇਲ੍ਹ ਅੰਦਰ ਬੰਦ ਹੋਣ ਦੀ ਸੂਚਨਾ 1970 ਵਿਚ ਪਰਿਵਾਰ ਨੂੰ ਮਿਲੀ ਸੀ। ਪਰਿਵਾਰ ਨੂੰ ਪਾਕਿ ਜੇਲ ਤੋਂ ਸੁਜਾਨ ਸਿੰਘ ਦਾ ਇੱਕ ਖੱਤ ਵੀ ਮਿਲਿਆ ਸੀ। ਉਪਰੰਤ ਪਾਕਿ ਦੇ ਜੇਲ ਤੋਂ ਕੈਦੀ ਫਕੀਰ ਸਿੰਘ ਅਤੇ ਰਫੀਕ 6 ਜੁਲਾਈ ਨੂੰ ਆਪਣੇ ਜ਼ਿਲ੍ਹੇ ਅੰਮ੍ਰਿਤਸਰ ਦੇ ਪਿਡ ਸਾਹੋਵਾਲ ਪੁੱਜੇ ਸਨ। ਰਿਹਾਅ ਹੋ ਕੇ ਆਏ ਦੋਵਾਂ ਕੈਦੀਆਂ ਨੇ ਅੰਮ੍ਰਿਤਸਰ ਦੀ ਜੇਲ੍ਹ ਦੇ ਸੁਪਰਡੈਟ ਨੂੰ ਲਿਖਤੀ ਰੂਪ ਵਿਚ ਦੱਸਿਆ

ਕਿ ਸੁਜਾਨ ਸਿੰਘ ਸਿਆਲਕੋਟ ਦੇ ਇੰਟੈਰੋਗੇਸ਼ਨ ਸੈਲ ਅੰਦਰ ਬੰਦ ਹੈ। ਇਹ ਵੀ ਦੱਸਿਆ ਕਿ ਉਥੇ ਉਸ ਉਪਰ ਭਾਰੀ ਤਸ਼ੱਸ਼ਦ ਕੀਤਾ ਜਾ ਰਿਹਾ ਹੈ ਅਤੇ ਉਸਦੀ ਰੋਜ਼ਾਨਾ ਬੁਰੀ ਤਰਾਂ ਕੁੱਟਮਾਰ ਕੀਤੀ ਜਾ  ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱÎਸਿਆ ਕਿ ਹੁਣ ਜਦੋਂ ਕੁੱਝ ਦਿਨ ਪਹਿਲਾਂ ਸੁਜਾਨ ਸਿੰਘ ਦੀਆਂ ਭੈਣਾਂ ਪ੍ਰਕਾਸ਼ੋ ਦੇਵੀ ਅਤ ਮੇਲੋ ਦੇਵੀ ਨੇ ਪਾਕਿ ਜੇਲ੍ਹ ਦੇ ਪਤੇ 'ਤੇ ਰੱਖੜੀਆਂ ਭੇਜੀਆਂ ਤਾਂ ਦੋਵੇਂ ਰੱਖੜੀਆਂ ਵਾਪਸ ਆ ਗਈਆਂ

ਜਿਸ ਕਾਰਨ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਸਦੀ ਗਹਿਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸੁਜਾਨ ਸਿੰਘ ਨੂੰ ਪਰਿਵਾਰ ਤੋਂ ਵਿਛੜਿਆਂ ਭਾਵੇਂ 53 ਸਾਲ ਬੀਤ ਚੁੱਕੇ ਹਨ ਪਰ ਪਰਿਵਾਰ ਅਜੇ ਵੀ ਆਸਵੰਦ ਹੈ ਕਿ ਸੁਜਾਨ ਸਿੰਘ ਕਦੇ ਨਾ ਕਦੇ ਤਾਂ ਵਾਪਸ ਭਾਰਤ ਆਵੇਗਾ। ਪਰਿਵਾਰ ਦੀ ਚੌਥੀ ਪੀੜੀ ਸ਼ੁਰੂ ਹੋ ਚੁੱਕੀ ਹੇ ਅਤੇ 1965 ਦੀ ਭਾਰਤ ਪਾਕਿ ਜੰਗ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਰੱਖੜੀ ਦਾ ਤਿਉਹਾਰ ਨਹੀ ਮਨਾਇਆ।