ਪੰਜਾਬ ਦੇ ਦੋ ਅਧਿਆਪਕਾਂ ਨੂੰ ਮਿਲੇਗਾ ਰਾਸ਼ਟਰੀ ਅਵਾਰਡ, ਚੰਡੀਗੜ੍ਹ ਪਛੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਸਤੰਬਰ ਨੂੰ ਅਧਿਆਪਕ ਦਿਵਸ 'ਤੇ ਅਧਿਆਪਕਾਂ ਨੂੰ ਦਿੱਲੀ ਵਿਚ ਮਿਲਣ ਵਾਲੇ ਰਾਸ਼ਟਰੀ ਅਵਾਰਡ ਵਿਚ ਇਸ ਵਾਰ ਚੰਡੀਗੜ੍ਹ ਦੇ ਇਕ ਵੀ ਅਧਿਆਪਕ ਦਾ ਨਾਮ ਸ਼ਾਮਿਲ ਨਹੀਂ ਹੈ। ਜਦ...

National Award

ਚੰਡੀਗੜ੍ਹ : ਪੰਜ ਸਤੰਬਰ ਨੂੰ ਅਧਿਆਪਕ ਦਿਵਸ 'ਤੇ ਅਧਿਆਪਕਾਂ ਨੂੰ ਦਿੱਲੀ ਵਿਚ ਮਿਲਣ ਵਾਲੇ ਰਾਸ਼ਟਰੀ ਅਵਾਰਡ ਵਿਚ ਇਸ ਵਾਰ ਚੰਡੀਗੜ੍ਹ ਦੇ ਇਕ ਵੀ ਅਧਿਆਪਕ ਦਾ ਨਾਮ ਸ਼ਾਮਿਲ ਨਹੀਂ ਹੈ। ਜਦਕਿ ਸਰਕਾਰੀ ਅਧਿਆਪਕ ਹਰਿੰਦਰ ਸਿੰਘ ਗਰੇਵਾਲ ਨੂੰ ਪੰਜਾਬ ਦੇ ਸਰਕਾਰੀ ਸਕੂਲ ਨੂੰ ਬਿਨਾਂ ਕਿਸੇ ਸਰਕਾਰੀ ਵਿੱਤੀ ਸਹਾਇਤਾ ਅਤੇ ਸਰਕਾਰੀ ਦਖਲ ਦੇ ਬਦਲਣ ਲਈ ਰਾਸ਼ਟਰੀ ਅਵਾਰਡ ਮਿਲੇਗਾ। ਉਥੇ ਹੀ ਲੁਧਿਆਣਾ ਦੇ ਸਿਹੋਰਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਣਿਤ ਅਧਿਆਪਕ ਕਿਰਨਦੀਪ ਸਿੰਘ ਨੂੰ ਵੀ ਰਾਸ਼ਟਰੀ ਪੁਰਸਕਾਰ ਦਿਤਾ ਜਾਵੇਗਾ।

ਐਪਲੀਕੇਸ਼ਨ ਫਾਰਮਾ ਦੀ ਛਾਂਟੀ ਤੋਂ ਬਾਅਦ ਅਵਾਰਡ ਲਈ ਪ੍ਰਸ਼ਾਸਨ ਨੇ ਸਿਰਫ਼ ਇਕ ਅਧਿਆਪਕ ਦੇ ਨਾਮ ਦਾ ਸੁਝਾਅ ਭੇਜਿਆ ਸੀ ਪਰ ਕੇਂਦਰੀ ਸਿੱਖਿਆ ਚੋਣ ਬੋਰਡ ਦੇ ਮਾਪਦੰਡ 'ਤੇ ਇਸ ਨਾਮਦੀ ਵੀ ਚੋਣ ਨਹੀਂ ਹੋ ਸਕੀ। ਦੱਸਿਆ ਜਾਂਦਾ ਹੈ ਕਿ ਬੀਤੇ ਦਸ ਸਾਲਾਂ ਵਿਚ ਪਹਿਲੀ ਵਾਰ ਸਿਟੀ ਬਿਊਟੀਫੁਲ ਦੇ ਅਧਿਆਪਕ ਰਾਸ਼ਟਰੀ ਅਵਾਰਡ ਤੋਂ ਵਾਂਝੇ ਰਹਿਣਗੇ। ਨੈਸ਼ਨਲ ਅਵਾਰਡ ਲਈ ਸ਼ਹਿਰ ਤੋਂ ਲਗਭੱਗ ਦੋ ਦਰਜਨ ਤੋਂ ਜ਼ਿਆਦਾ ਅਧਿਆਪਕਾਂ ਨੇ ਅਰਜ਼ੀ ਦਿਤੀ ਸੀ। ਅਰਜ਼ੀ ਤੋਂ ਬਾਅਦ ਪਹਿਲੇ ਦੌਰ ਵਿਚ ਪ੍ਰਸ਼ਾਸਨ ਪੱਧਰ 'ਤੇ ਛਾਂਟੀ ਹੋਈ।

ਇਸ ਦੇ ਲਈ ਚੰਡੀਗੜ੍ਹ ਦੇ ਜਿਲ੍ਹਾ ਸਿੱਖਿਆ ਅਧਿਕਾਰੀ ਦੀ ਪ੍ਰਧਾਨਤਾ ਵਿਚ ਜਿਲ੍ਹਾ ਚੋਣ ਕਮੇਟੀ ਦਾ ਗਠਨ ਕੀਤਾ ਗਿਆ। ਦੂਜੇ ਪੱਧਰ ਦੀ ਛਾਂਟੀ ਰਾਜ ਚੋਣ ਕਮੇਟੀ ਪੱਧਰ 'ਤੇ ਕੀਤੀ ਗਈ। ਜਿਲ੍ਹਾ ਪੱਧਰ ਅਤੇ ਫਿਰ ਪ੍ਰਸ਼ਾਸਨ ਪੱਧਰ 'ਤੇ ਵਿਚਾਰ ਚਰਚਾ ਤੋਂ ਬਾਅਦ ਇਕ ਅਧਿਆਪਕ ਦੇ ਨਾਮ ਦਾ ਸੁਝਾਅ ਬਣਾ ਕੇ ਕੇਂਦਰੀ ਸਿੱਖਿਆ ਬੋਰਡ ਨੂੰ ਭੇਜਿਆ ਗਿਆ ਸੀ ਪਰ ਪ੍ਰਸ਼ਾਸਨ ਨੇ ਜਿਸ ਅਧਿਆਪਕ ਦੇ ਨਾਮ ਦਾ ਸੁਝਾਅ ਕੇਂਦਰੀ ਸਿੱਖਿਆ ਚੋਣ ਬੋਰਡ ਨੂੰ ਭੇਜਿਆ ਸੀ, ਉਹ ਕੇਂਦਰੀ ਸਿੱਖਿਆ ਬੋਰਡ ਦੇ ਮਾਪਦੰਡ 'ਤੇ ਖਰਾ ਨਹੀਂ ਉਤਰ ਪਾਇਆ।

ਦੱਸ ਦਈਏ ਕਿ ਪਿਛਲੇ ਸਾਲ ਤੱਕ ਚੰਡੀਗੜ੍ਹ ਤੋਂ ਦੋ ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਮਿਲਦਾ ਰਿਹਾ ਹੈ ਪਰ ਇਸ ਵਾਰ ਕੇਂਦਰ ਤੋਂ ਸਿਰਫ਼ ਇਕ ਹੀ ਅਧਿਆਪਕ ਦੇ ਨਾਮ ਦਾ ਸੁਝਾਅ ਭੇਜਣ ਦੀ ਗੱਲ ਕਹੀ ਗਈ ਸੀ। ਰਾਸ਼ਟਰੀ ਅਵਾਰਡ ਪਹਿਲਾਂ ਇਕ ਅਧਿਆਪਕ ਪ੍ਰਾਇਮਰੀ ਕਲਾਸ ਤੋਂ ਹੁੰਦਾ ਸੀ ਅਤੇ ਦੂਜਾ ਸੀਨੀਅਰ ਸਕੈਂਡਰੀ ਸਕੂਲ ਤੋਂ ਹੁੰਦਾ ਸੀ। ਹੁਣ ਨਵੇਂ ਸਿਸਟਮ ਦੇ ਤਹਿਤ ਦੋਹਾਂ ਸਤਰਾਂ ਵਿਚੋਂ ਇਕ ਹੀ ਅਧਿਆਪਕ ਦਾ ਨਾਮ ਨੈਸ਼ਨਲ ਅਵਾਰਡ ਲਈ ਚੁਣੇ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ। ਪੂਰੇ ਦੇਸ਼ ਤੋਂ 45 ਅਧਿਆਪਕਾਂ ਦੀ ਚੋਣ ਨੈਸ਼ਨਲ ਅਵਾਰਡ ਲਈ ਕੀਤਾ ਗਿਆ ਹੈ। ਲਿਸਟ ਵਿਚ ਚੰਡੀਗੜ੍ਹ ਦੇ ਕਿਸੇ ਵੀ ਅਧਿਆਪਕ ਦਾ ਨਾਮ ਨਹੀਂ ਹੈ।